PunjabTop News

ਅਜਨਾਲਾ ਘਟਨਾ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਬਣਾਈ ਗਈ 16 ਮੈਂਬਰੀ ਕਮੇਟੀ ਨੇ ਸੌਪੀਂ ਆਪਣੀ ਰਿਪੋਰਟ

ਅੰਮ੍ਰਿਤਸਰ : ਅਜਨਾਲਾ ਘਟਨਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਜਿਹੜੀ 16 ਮੈੱਬ੍ਰਰੀ ਕਮੇਟੀ ਬਣਾਈ ਸੀ ਉਸ ਨੇ ਉਸ ਘਟਨਾ ਦੀ ਰਿਪੋਰਟ ਸੀਲ ਬੰਦ ਲਿਫਾਫੇ ਵਿਚ ਜੱਥੇਦਾਰ ਸਾਹਿਬ ਨੂੰ ਸੌਪ ਦਿੱਤੀ ਗਈ ਹੈ। ਇਸ ਕਮੇਟੀ ਦੀ ਅਗੁਵਾਈ ਕਰਨੈਲ ਸਿੰਘ ਪੀਰ ਮੁਹੰਮਦ ਜੀ ਕਰ ਰਹੇ ਸਨ। ਉਹਨਾਂ ਵੱਲੋਂ ਸੀਲ ਬੰਦ ਲਿਫਾਫੇ ਵਿਚ ਜਥੇਦਾਰ ਨੂੰ ਅੱਜ ਰਿਪੋਰਟ ਸੌਂਪੀ ਗਈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ 16 ਮੇਬਰੀ ਕਮੇਟੀ ਬਣਾਈ ਸੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਿਆ ਜਾਵੇ ਕੋਈ ਵੀ ਜਥੇਬੰਦੀ ਕੋਈ ਵੀ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਗਲਤ ਕੰਮ ਨਾ ਕਰੇ।

ਗ਼ਰੀਬ ਵਿਦਿਆਰਥੀਆਂ ਲਈ ਸਿੱਖਿਆ ਦੇ ਦਰਵਾਜ਼ੇ ਬੰਦ ! ਕੀ ਕਰਨਗੇ ਲੱਖਾਂ ਨੌਜਵਾਨ? ਸਰਕਾਰ ਦੇ ਹੱਥ ਖੜ੍ਹੇ?

ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਕਾਲ ਤਖ਼ਤ ਵੱਲੋਂ ਇਸ ਕਮੇਟੀ ਦਾ ਹਿੱਸਾ ਬਣਾਇਆ ਗਿਆ ਸੀ। ਇਸ ਕਮੇਟੀ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੀਲ ਬੰਦ ਰਿਪੋਰਟ ਸੌਂਪੀ। ਪਰ ਇਸਦੇ ਵਿੱਚ ਅੰਤਿਮ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੈਣਗੇ। ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਅਕਾਲ ਤਖ਼ਤ ਜਥੇਦਾਰ ਹੀ ਦੱਸਣ ਕਿ ਕੀ ਫ਼ੈਸਲਾ ਲੈਣਾ ਹੈ।

ਮਨਚਲੇ ਨੌਜਵਾਨ ਨੂੰ ਸਬਕ ਸਿਖਾਉਣ ਵਾਲੀ, Amandeep Kaur Kotkpura ਆਈ ਸਾਹਮਣੇ, ਤੰਗ ਕਰਨ ਵਾਲੇ ਪਿੰਕੇ ‘ਤੇ Action

ਉਹਨਾਂ ਕਿਹਾ ਕਿ 14 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਚ ਇਕ ਵੱਡਾ ਧਾਰਮਿਕ ਸਮਾਗਮ ਹੋਣ ਜਾ ਰਿਹਾ ਹੈ ਉਸ ਵਿੱਚ ਇਹ ਰਪੋਰਟ ਉਤੇ ਵੱਡੇ ਫੈਸਲੇ ਦਾ ਐਲਾਨ ਕਰ ਸੱਕਦੇ ਹਨ। 14 ਮਾਰਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਦਿਨ ਦਾ ਸਮਾਂ ਸਾਨੂੰ ਦਿੱਤਾ ਗਿਆ ਸੀ ਪਰ ਅਸੀ ਸੱਤ ਦਿਨ ਵਿੱਚ ਹੀ ਇਹ ਰਿਪੋਰਟ ਤਿਆਰ ਕਰ ਲਈ ਸੀ ਸਾਨੂੰ 12 ਤਾਰੀਕ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਸੀ ਅੱਜ ਅਸੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਹੈ।

Sangrur ਦੇ ਇਸ ਪਿੰਡ ‘ਚੋਂ ਮੁੱਕਿਆ ਪਾਣੀ। ਔਰਤਾਂ ਨੂੰ ਵੀ ਖ਼ਤਰਾ, ਜਵਾਨ ਮੌਤਾਂ! ! ਹੁਣ ਵੋਟ ਨਹੀਂ! D5 Punjabi

ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਵੀ ਅਨੇਕਾਂ ਸਿੰਘ ਆਪਣੇ ਆਪਣੇ ਢੰਗ ਨਾਲ ਸੰਘਰਸ਼ ਕਰਦੇ ਰਹੇ ਹਨ ਤੇ ਅੱਗੇ ਵੀ ਕੀਤੇ ਜਾਣੇ ਹਨ। ਪੀਰ ਮੁਹੰਮਦ ਨੇ ਕਿਹਾ ਕਿ ਸਾਡਾ ਸੁਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਹੈ ਇਸ ਉਤੇ ਜੱਥੇਦਾਰ ਜੀ ਕੀ ਆਦੇਸ਼ ਦਿੰਦੇ ਹਨ ਇਹ ਫ਼ੈਸਲਾ ਜਥੇਦਾਰ ਨੇ ਲੈਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button