Breaking NewsD5 specialNewsPunjab

ਪੰਜਾਬ ਵਿਚ ਥਾਂ ਥਾਂ ਪ੍ਰਦਰਸ਼ਨ 83ਵੇਂ ਦਿਨ ‘ਚ ਦਾਖਲ

ਬੀਤੀ ਸ਼ਾਮ ਜਿਲ੍ਹਾ ਸੰਗਰੂਰ ਅੰਦਰ ਪੰਜਵੇਂ ਕਿਸਾਨ ਦੀ ਮੌਤ

ਸੰਗਰੂਰ : ਪੰਜਾਬ ‘ਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦਾ ਪ੍ਰਦਰਸ਼ਨ 83ਵੇਂ ਦਿਨ ‘ਚ ਪਹੁੰਚ ਗਿਆ ਹੈ ਅਤੇ ਦਿੱਲੀ ਵਿਖੇ ਕਿਸਾਨਾਂ ਨੂੰ ਲਗਭਗ 20-25 ਦਿਨ ਹੋ ਗਏ ਹਨ। ਬੀਤੀ 20 ਦਸੰਬਰ ਸ਼ਾਮ ਇਕ ਹੋਰ ਕਿਸਾਨ, ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀ ਪਾ ਗਿਆ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦੇ ਕਿਸਾਨ ਹਾਕਮ ਸਿੰਘ ਦੀ ਮੌਤ ਹੋ ਗਈ ਜਿਸ ਕਾਰਨ ਜਿਲ੍ਹਾ ਸੰਗਰੂਰ ਅੰਦਰ ਪੰਜ ਕਿਸਾਨਾਂ ਦੀ ਕਾਲੇ ਕਾਨੁੰਨਾਂ ਖਿਲਾਫ ਚੱਲਦੇ ਸੰਘਰਸ਼ ਦੌਰਾਨ ਮੌਤ ਹੋ ਗਈ।

ਕਿਸਾਨਾਂ ਦਾ ਵੱਡਾ ਐਕਸ਼ਨ,ਹੁਣ ਮੋਦੀ ਨੂੰ ਨਹੀਂ ਸਿੱਧਾ ਅੰਬਾਨੀਆਂ ਤੇ ਅੰਡਾਨੀਆਂ ਨੂੰ ਦਿੱਤਾ ਝਟਕਾ

ਪਿੰਡ ਵਾਸੀਆਂ ਨੇ ਆਖਿਆ ਮ੍ਰਿਤਕ ਕਿਸਾਨ ਹਾਕਮ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸ ਕੋਲ ਸਿਰਫ 2 ਵਿੱਘੇ ਜ਼ਮੀਨ ਸੀ ਜਿਸ ਵਿਚ ਉਸਦੇ ਪੁੱਤਰ ਸਬਜੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਮ੍ਰਿਤਕ ਦੀ ਪਤਨੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਧਰਨਿਆਂ ‘ਚ ਪਹਿਲੇ ਦਿਨ ਤੋਂ ਹੀ ਯੋਗਦਾਨ ਪਾ ਰਿਹਾ ਸੀ ਅਤੇ ਦਿੱਲੀ ‘ਚ ਉਹ ਜਿਸ ਦਿਨ ਤੋਂ ਧਰਨੇ ਸ਼ੁਰੂ ਹੋਏ ਸਨ ਉਸੇ ਦਿਨ ਤੋਂ ਗਿਆ ਹੋਇਆ ਸੀ।

ਲਓ ਜੀ ! ਹੁਣ ਖਾਲਸਾ ਏਡ ਨੇ ਬਾਰਡਰ ‘ਤੇ ਲਾਏ ਨਵੇਂ ਯੰਤਰ , ਹਰ ਵਰਗ ਨੂੰ ਮਿਲੀ ਵੱਖਰੀ ਸਹੂਲਤ , ਕਿਸਾਨਾਂ ਦਾ ਵਧਿਆ ਜੋਸ਼

ਦੋ ਕੁ ਦਿਨ ਪਹਿਲਾਂ ਉਸਦੀ ਸਿਹਤ ਵਿਗੜੀ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਉਸਨੂੰ ਘਰ ਆਰਾਮ ਕਰਨ ਲਈ ਭੇਜ ਦਿੱਤਾ ਪਰੰਤੂ ਘਰ ਆ ਕੇ ਉਸਦੀ ਸਿਹਤ ਹੋ ਵਿਗੜ ਗਈ ਅਤੇ ਗਰੀਬੀ ਕਾਰਨ ਉਹ ਆਪਣਾ ਇਲਾਜ਼ ਵੀ ਤਸੱਲੀ ਬਖਸ਼ ਨਹੀਂ ਕਰਵਾ ਸਕਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਬੀਤੇ ਦਿਨ ਮ੍ਰਿਤਕ ਦਾ ਉਸਦੇ ਜੱਦੀ ਪਿੰਡ ਬਾਲਦ ਕਲਾਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੇ ਗੁਜਾਰੇ ਲਈ 10 ਲੱਖ ਰੁਪਏ ਅਤੇ ਇਕ ਲੜਕੇ ਲਈ ਨੌਕਰੀ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button