Shreyas Iyer ਨੇ ਕਿਹਾ, IPL ਤੱਕ ਹੋ ਜਾਵਾਂਗਾ ਫਿੱਟ
ਮੁੰਬਈ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਬਾਕੀ ਬਚੇ ਮੈਚਾਂ ‘ਚ ਖੇਡਣ ਲਈ ਫਿੱਟ ਹੋ ਜਾਣਗੇ ਪਰ ਇਸ ਗੱਲ ਨੂੰ ਲੈ ਕੇ ਸੁਨਿਸਚਿਤ ਨਹੀਂ ਹਨ ਕਿ ਉਨ੍ਹਾਂ ਨੂੰ ਫਿਰ ਤੋਂ ਦਿੱਲੀ ਕੈਪੀਟਲਸ ਦਾ ਕਪਤਾਨ ਬਣਾਇਆ ਜਾਵੇਗਾ। ਇਹ 26 ਸਾਲਾ ਬੱਲੇਬਾਜ਼ ਇੰਗਲੈਂਡ ਦੇ ਖਿਲਾਫ ਸੀਰੀਜ਼ ਦੌਰਾਨ ਜ਼ਖਮੀ ਹੋ ਗਿਆ ਸੀ। ਉਨ੍ਹਾਂ ਦੇ ਖੱਬੇ ਮੋਢੇ ’ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਆਈ.ਪੀ.ਐਲ. ਤੋਂ ਬਾਹਰ ਹੋ ਗਏ ਸਨ। ਅਈਅਰ ਦੀ ਗੈਰ-ਮੌਜੂਦਗੀ ‘ਚ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੈਪੀਟਲਸ ਦਾ ਕਪਤਾਨ ਬਣਾਇਆ ਗਿਆ ਸੀ।
ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ‘ਚ ਖੜਕੀ ! ਹੋ ਗਏ ਆਹਮੋ ਸਾਹਮਣੇ ! ਵਿਰੋਧੀ ਹੋਏ ਖੁਸ਼ !
ਜੈਵ ਸੁਰੱਖਿਅਤ ਵਾਤਾਵਰਣ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਮਗਰੋਂ ਜਦੋਂ ਲੀਗ ਨੂੰ ਮੁਲਤਵੀ ਕੀਤਾ ਗਿਆ ਸੀ, ਉਦੋਂ ਦਿੱਲੀ ਦੀ ਟੀਮ ਅੰਕ ਸੂਚੀ ਵਿਚ ਸਿਖ਼ਰ ’ਤੇ ਸੀ। ਅਈਅਰ ਨੇ ਕਿਹਾ, ‘ਮੇਰੇ ਮੋਢੇ ਦੀ ਇਲਾਜ਼ ਪ੍ਰਕਿਰਿਆ ਮੈਨੂੰ ਲੱਗਦਾ ਹੈ ਪੂਰੀ ਹੋ ਗਈ ਹੈ। ਹੁਣ ਇਹ ਤਾਕਤ ਹਾਸਲ ਕਰਨ ਦੇ ਆਖ਼ਰੀ ਪੜਾਅ ਵਿਚ ਹੈ।’ ਉਨ੍ਹਾਂ ਨੇ ਕਿਹਾ, ‘ਇਸ ਵਿਚ ਲੱਗਭਗ ਇਕ ਮਹੀਨੇ ਦਾ ਸਮਾਂ ਲੱਗੇਗਾ। ਅਭਿਆਸ ਚੱਲ ਰਿਹਾ ਹੈ। ਇਸ ਦੇ ਇਲਾਵਾ ਮੈਨੂੰ ਲੱਗਦਾ ਹੈ ਕਿ ਮੈਂ ਆਈ.ਪੀ.ਐੱਲ. ਲਈ ਉਪਲਬੱਧ ਰਹਾਂਗਾ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.