Breaking NewsIndiaInternationalNewsPunjab

ਅਗਲੇ 48 ਘੰਟਿਆਂ ਲਈ ਬੰਦ ਹੋ ਸਕਦਾ ਹੈ ਤੁਹਾਡਾ ਇੰਟਰਨੈੱਟ !

ਦੁਨੀਆ ਭਰ ਦੇ ਇੰਟਰਨੈਟ ਚਲਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪ੍ਰਮੁੱਖ ਡੋਮੇਨ ਸਰਵਰਾਂ ਦਾ ਅਗਲੇ 48 ਘੰਟਿਆਂ ਵਿੱਚ ਰੁਟੀਨ ਰੱਖ-ਰਖਾਵ ਕੀਤਾ ਜਾਵੇਗਾ ਜਿਸ ਕਾਰਨ ਤੁਹਾਨੂੰ ਅਗਲੇ 48 ਘੰਟਿਆਂ ਲਈ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਸ ਟੂਡੇ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ‘ਚ ਦੇ ਇੰਟਰਨੈਟ ਉਪਭੋਗਤਾਵਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਸਲ ਇੱਕ ਰਿਪੋਰਟ ਮੁਤਾਬਕ ਪ੍ਰਮੁੱਖ ਡੋਮੇਨ ਸਰਵਰਾਂ ਦਾ ਅਗਲੇ 48 ਘੰਟਿਆਂ ਵਿੱਚ ਰੁਟੀਨ ਰੱਖ-ਰਖਾਵ ਕੀਤਾ ਜਾ ਸਕਦਾ ਹੈ।

ਜਿਕਰਯੋਗ ਹੈ ਮਾਡਰਨ ਟੈਕਨੋਲੋਜੀ ਦੇ ਜਮਾਨੇ ‘ਚ ਜਿੱਥੇ ਇੰਟਰਨੇਟ ਲੋਕਾਂ ਦੀ ਜਿੰਦਗੀ ਦਾ ਮੁੱਖ ਅੰਗ ਬਣ ਚੁੱਕਾ ਹੈ ਓਥੇ ਇਹ ਨੈਟਵਰਕ ਕਨੈਕਸ਼ਨ ਬੰਦ ਹੋਣ ਦੀ ਗੱਲ ਸੁਣ ਆਮ ਬੰਦਾ ਦੇ ਰੋਜ ਮਰ੍ਹਾਹ ਦੇ ਕੰਮ ਜਿਵੇਂ ਇੰਟਰਨੇਟ ਬੈਕਿੰਗ, ਸਟਾਕ ਮਾਰਕੀਟ, ਇੰਟਰਨੇਟ ਰਾਹੀਂ ਹੋਣ ਵਾਲਿਆਂ ਬੁਕਿੰਗ ( ਏਅਰ ਅਤੇ ਰੇਲਵੇ ) ਵਰਗੇ ਕੰਮ ਦਾ ਰੁਕਣਾ ਸਾਰੀ ਦੁਨੀਆਂ ‘ਚ ਵੱਡਾ ਅਸਰ ਪਾ ਸਕਦਾ ਹੈ। ਨੈੱਟਵਰਕ ਪ੍ਰੋਵੀਡੇਰਸ ਨੂੰ ਇਸ ਦੀ ਵਾਰਨਿੰਗ ਵੀ ਦਿਤੀ ਗਯੀ ਹੈ ਤਾਂ ਜੋ ਪਹਿਲਾਂ ਹੀ ਇਸ ਦੀ ਤਿਆਰੀ ਕੀਤੀ ਜਾਵੇ ਤਾਂ ਉਹਨਾਂ ਨੂੰ ਇਸਦਾ ਨੁਕਸਾਨ ਵੀ ਚੁੱਕਣਾ ਪੈ ਸਕਦਾ ਹੈ। ਸਾਈਬਰ ਕ੍ਰਾਈਮ ਨੂੰ ਰੋਕਣ ਲਈ ਇਹ ਇੱਕ ਵੱਡਾ ਕਦਮ ਸਾਬਿਤ ਹੋ ਸਕਦਾ ਹੈ।

Read Also ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ 24 ਘੰਟੇ ਲਈ ਮੋਬਾਇਲ ਇੰਟਰਨੈੱਟ ਸੇਵਾ ਬੰਦ

ਇੱਕ ਬਿਆਨ ‘ਚ the Communications Regulatory Authority (CRA) ਨੇ ਕਿਹਾ ਕਿ ਪੂਰੀ ਦੁਨੀਆਂ ‘ਚ ਇੰਟਰਨੇਟ ਦਾ ਕੁੱਝ ਦੇਰ ਲਈ ਬੰਦ ਹੋਣਾ ਜਰੂਰੀ ਹੈ , ਤਾਂ ਜੋ ਸੁਰੱਖਿਅਤ ਅਤੇ ਸਥਿਰ DNS ਨੂੰ ਯਕੀਨੀ ਬਣਾਉਣ ਲਈ ਵਿਆਪਕ ਇੰਟਰਨੈਟ ਸ਼ਟਡਾਊਨ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਇੰਟਰਨੈੱਟ ਉਪਭੋਗਤਾ ਪ੍ਰਭਾਵਿਤ ਹੋ ਸਕਦੇ ਹਨ ਜੇ ਉਨ੍ਹਾਂ ਦੇ ਨੈਟਵਰਕ ਅਪਰੇਟਰ ਜਾਂ ਇੰਟਰਨੈਟ ਸੇਵਾ ਪ੍ਰਦਾਤਾ (ਆਈ ਐੱਸ ਪੀ) ਨੇ ਇਸ ਬਦਲਾਵ ਲਈ ਤਿਆਰੀ ਨਹੀਂ ਕੀਤੀ।

ਇੰਟਰਨੈਟ ਕਾਰਪੋਰੇਸ਼ਨ ਆਫ ਅਸਾਈਨਡ ਨਾਮ ਅਤੇ ਨੰਬਰ (ਆਈ ਸੀ ਐੱਨ ਐੱਨ), ਕ੍ਰਿਪੋਟੋਗ੍ਰਾਫਿਕ ਕੁੰਜੀ ਨੂੰ ਬਦਲ ਕੇ ਇਸ ਸਮੇਂ ਦੌਰਾਨ ਰੱਖ ਰਖਾਵ ਦਾ ਕੰਮ ਕਰੇਗਾ ਜੋ ਕਿ ਇੰਟਰਨੈਟ ਦੀ ਐਡਰੈੱਸ ਬੁੱਕ ਜਾਂ ਡੋਮੇਨ ਨਾਮ ਸਿਸਟਮ (DNS) ਦੀ ਸੁਰੱਖਿਆ ਵਿਚ ਮਦਦ ਕਰਦਾ ਹੈ। ਇਹ ਸਾਈਬਰ ਹਮਲਿਆਂ ਦੇ ਵਧ ਰਹੇ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੋ ਗਿਆ ਹੈ। ਇੰਟਰਨੈਟ ਉਪਯੋਗਕਰਤਾਵਾਂ ਨੂੰ ਅਗਲੇ 48 ਘੰਟਿਆਂ ਵਿੱਚ ਵੈਬ ਪੇਜਾਂ ਨੂੰ ਐਕਸੈਸ ਕਰਨ ਜਾਂ ਕੋਈ ਲੈਣ-ਦੇਣ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button