ਅਗਲੇ 24 ਘੰਟਿਆਂ ‘ਚ ਤੇਜ ਹੋਵੇਗਾ ਚੱਕਰਵਾਤ ‘ਗਾਜਾ’, ਇਨ੍ਹਾਂ 3 ਰਾਜਾਂ ‘ਚ ਦਿਖੇਗਾ ਅਸਰ
ਨਵੀਂ ਦਿੱਲੀ : ਬੰਗਾਲ ਦੀ ਖਾੜੀ ‘ਚ ਡੂੰਘੇ ਦਬਾਅ ਦਾ ਖੇਤਰ ਬਣਨ ਕਾਰਨ ਚੱਕਰਵਾਤੀ ਤੂਫਾਨ ‘ਗਾਜਾ’ ਹੋਰ ਮਜ਼ਬੂਤ ਹੋ ਗਿਆ ਹੈ। ਹੌਲੀ-ਹੌਲੀ ਤੂਫਾਨ ਅੱਗੇ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਗਾਜਾ ਨਾਂ ਦਾ ਚੱਕਰਵਾਤ ਚੇੱਨਈ ਦੇ ਉੱਤਰ-ਪੂਰਬੀ ਤੋਂ ਕਰੀਬ 730 ਕਿ. ਮੀ. ਦੂਰ ਹੈ। ਉੱਤਰੀ ਤਮਿਲਨਾਡੂ ਦੇ ਤੱਟੀ ਖੇਤਰਾਂ ‘ਚ 14 ਨਵੰਬਰ ਦੀ ਰਾਤ ਨੂੰ ਤੇਜ਼ ਮੀਂਹ ਦੀ ਸੰਭਾਵਨਾ ਹੈ। ਗਾਜਾ ਚੱਕਰਵਾਤ ਕਾਰਨ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ ਬੰਗਾਲ ਦੀ ਖਾੜੀ ਤੋਂ ਹੀ ਚੱਕਰਵਾਤ ਗਾਜਾ ਪੈਦਾ ਹੋਇਆ ਹੈ।
Read Also ਅਗਲੇ 24 ਘੰਟਿਆਂ ‘ਚ ਭਾਰੀ ਮੀਂਹ ਦਾ ਅਲਰਟ
ਤਿੰਨ ਰਾਜਾਂ ‘ਚ ਦਿਖੇਗਾ ਅਸਰ
ਗਾਜਾ ਚੱਕਰਵਾਤ ਤਮਿਲਨਾਡੂ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਦੇ ਉਪਰ ਕਰੀਬ 80-90 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 15 ਨਵੰਬਰ ਤੋਂ ਬਾਅਦ ਚੱਕਰਵਾਤ ਹੌਲੀ-ਹੌਲੀ ਕਮਜ਼ੋਰ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.