News

ਫਤਹਿਗੜ੍ਹ ਸਾਹਿਬ ਪੁਲਿਸ ਨੇ ਮੱਧਪ੍ਰਦੇਸ਼ ਤੋਂ ਕੀਤੇ ਭਗੌੜੇ ਗ੍ਰਿਫਤਾਰ

ਐਨ ਡੀ ਪੀ ਐਸ ਐਕਟ ਦੇ ਤਹਿਤ ਇਨਾ ਤਸਕਰਾਂ ਦੀ ਲੰਮੇ ਸਮੇਂ ਤੋ ਸੀ ਭਾਲ

ਫਤਹਿਗੜ੍ਹ ਸਾਹਿਬ, 30 ਜੂਨ

ਸ੍ਰੀਮਤੀ ਅਮਨੀਤ ਕੌਂਡਲ ਐਸ.ਐਸ.ਪੀ. ਫਤਹਿਗੜ੍ਹ ਸਾਹਿਬ, ਸ੍ਰੀ ਜਗਜੀਤ ਸਿੰਘ ਜੱਲ੍ਹਾ,ਕਪਤਾਨ ਪੁਲਿਸ (ਜਾਂਚ) ਅਤੇ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਉੱਪ ਕਪਤਾਨ ਪੁਲਿਸ, ਸਬ-ਡਵੀਜ਼ਨ ਬਸੀ ਪਠਾਣਾਂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਮੁੱਖ ਅਫਸਰ ਥਾਣਾ ਬਸੀ ਪਠਾਣਾਂ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਇੰਸਪੈਕਟਰ ਮਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਬਸੀ ਪਠਾਣਾਂ ਨੇ ਥਾਣੇ. ਪਵਨ ਕੁਮਾਰ ਨੂੰ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 126 ਮਿਤੀ 18.10.2012 ਅ/ਧ 15 ਐਨ ਡੀ ਪੀ ਐਸ ਐਕਟ ਥਾਣਾ ਬਸੀ ਪਠਾਣਾਂ ਵਿੱਚ ਭਗੌੜੇ ਦੋਸ਼ੀ ਗਜਿੰਦਰ ਸਿੰਘ ਉਰਫ ਬੰਟੀ ਪੁੱਤਰ ਰਾਮ ਚਰਨ ਵਾਸੀ ਮੁਹੱਲਾ ਸੁਭਾਸ਼ ਨਗਰ, ਵਾਰਡ ਨੰਬਰ 06, ਬੈਂਕ ਸਾਈਡ ਰੇਲਵੇ ਸਟੇਸਨ ਜਿਲ੍ਹਾ ਮੁਰੈਨਾ, ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਪੁੱਤਰ ਰਾਜਿੰਦਰ ਸਿੰਘ ਵਾਸੀ ਪਰੀਸਤਕਾ ਪੂਰਾ, ਥਾਣਾ ਅੰਬਾ, ਜਿਲ੍ਹਾ ਮੁਰੈਨਾ, ਮੱਧ ਪ੍ਰਦੇਸ ਜੋ ਕਿ ਪਿਛਲੇ 7 ਸਾਲਾਂ ਤੋਂ ਭਗੌੜੇ ਚੱਲ ਰਹੇ ਸਨ ਨੂੰ ਥਾਣਾ ਸਟੇਸ਼ਨ ਰੋਡ ਮੂਰੈਨਾ ਦੀ ਪੁਲਿਸ ਨਾਲ ਤਾਲਮੇਲ ਕਰਕੇ ਮਿਤੀ 28.06.2021 ਨੂੰ ਸੁਭਾਸ ਨਗਰ,ਜਿਲਾ ਮੂਰੈਨਾ ਤੋਂ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਸ੍ਰੀ ਸਖਸਮ ਨਰੂਲਾ ਜੇ ਐਮ ਆਈ ਸੀ, ਥਾਣਾ ਸਟੇਸਨ ਰੋਡ ਮੂਰੈੇਨਾ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਾਹਦਾਰੀ ਰਿਮਾਂਡ ਹਾਸਲ ਕਰਨ ਉਪਰੰਤ ਹਮਰਾਹ ਲਿਆ ਕੇ ਬੰਦ ਹਵਾਲਾਤ ਥਾਣਾ ਬਸੀ ਪਠਾਣਾਂ ਕਰਵਾਇਆ ਗਿਆ। ਜਿਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ। ਇਸੇ ਕੜੀ ਤਹਿਤ ਮੁਕੱਦਮਾ ਨੰਬਰ 20 ਮਿਤੀ 12.02.2020 ਅ/ਧ 22 ਐਨ ਡੀ ਪੀ ਐਸ ਐਕਟ ਥਾਣਾ ਬਸੀ ਪਠਾਣਾ ਦੇ ਪੀ.ੳ ਗੁਰਦੇਵ ਸਿੰਘ ਉਰਫ ਦੇਵ ਪੁੱਤਰ ਨਿਸ਼ਾਨ ਸਿੰਘ ਵਾਸੀ ਦੁਫੇੜਾ ਥਾਣਾ ਬਸੀ ਪਠਾਣਾ ਦੀ ਗ੍ਰਿਫਤਾਰ ਲਈ ਲਗਾਤਾਰ ਰੇਡਾ ਕੀਤੀਆ ਗਈਆਂ ਸਨ, ਜੋ ਦੋਸ਼ੀ ਗੁਰਦੇਵ ਸਿੰਘ ਉੱਕਤ ਨੇ ਦਬਾਅ ਹੇਠਾਂ ਆ ਕੇ ਮਿਤੀ 28.06.2021 ਨੂੰ ਮਾਨਯੋਗ ਅਦਾਲਤ ਸ੍ਰੀ ਅਮਰਜੀਤ ਸਿੰਘ ASJ/FGS ਦੀ ਅਦਾਲਤ ਵਿੱਚ ਆਤਮ ਸਮੱਰਪਣ ਕੀਤਾ ਗਿਆ ਹੈ, ਜਿਸ ਨੂੰ ਗ੍ਰਿਫਤਾਰ ਕਰਕੇ 14 ਦਿਨਾਂ ਦਾ ਜੂਡੀਸੀਅਲ ਰਿਮਾਂਡ ਅਧੀਨ ਬੰਦ ਬੋਸਟਲ ਜੇਲ੍ਹ ਲੁਧਿਆਣਾ ਕਰਾਇਆ ਗਿਆ।
ਇਸ ਤੋ ਇਲਾਵਾ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਸਰਕਲ ਬਸੀ ਪਠਾਣਾ ਜੀ ਦੀ ਅਗਵਾਈ ਹੇਠ ਮਾਂਹ ਜੂਨ 2021 ਦੌਰਾਨ ਥਾਣਾ ਬਸੀ ਪਠਾਣਾ ਅਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਵੱਲੋ 11 ਮੁਕੱਦਮੇ ਐਨ.ਡੀ.ਪੀ.ਐਸ ਐਕਟ,03 ਮੁਕੱਦਮੇ ਆਬਕਾਰੀ ਐਕਟ,02 ਮੁਕੱਦਮੇ ਜੂਆ ਐਕਟ ਅਧੀਨ ਦਰਜ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਬ੍ਰਾਮਦਗੀ ਕਰਵਾਈ ਗਈ ਹੈ ਅਤੇ ਉਪਰੋਕਤ ਪੀ.ਓਜ ਤੋ ਇਲਾਵਾ ਵੱਖ-2 ਮੁਕੱਦਮਿਆ ਦੇ 03 ਹੋਰ ਪੀ.ਓਜ ਗ੍ਰਿਫਤਾਰ ਕੀਤੇ ਗਏ ਹਨ।
ਉਪਰੋਕਤ ਤੋਂ ਇਲਾਵਾ ਇੰਸਪੈਕਟਰ ਗੱਬਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਾਟਫ ਸਰਹਿੰਦ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਅਧਾਰ ਤੇ ਜਗਜੀਤ ਸਿੰਘ ਉਰਫ ਗੱਗ ਪੁੱਤਰ ਗੁਜਰਾਜ ਸਿੰਘ ਵਾਸੀ ਨੇੜੇ ਮੇਨ ਰੋਡ ਸਹੋਲੀ ਅੱਡਾ ਪਿੰਡ ਸਹੌਲੀ ਥਾਣਾ ਭਾਦਸੋਂ ਜਿਲਾ ਪਟਿਆਲਾ ਨੂੰ ਭੈਰੋਂਪੁਰ ਚੌਂਕ ਫਤਹਿਗੜ੍ਹ ਸਾਹਿਬ ਤੋਂ ਕਾਬੂ ਕਰਕੇ ਉਸ ਪਾਸੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੇ ਹਨ।ਦੋਸ਼ੀ ਜਗਜੀਤ ਸਿੰਘ ਉਰਫ ਗੱਗ ਦੇ ਬਰਖਿਲਾਫ ਮੁੱਕਦਮਾ ਨੰਬਰ 126 ਮਿਤੀ 28.06.2021 ਅ/ਧ 25/54/59 ਆਰਮਸ ਐਕਟ ਥਾਣਾ ਫਤਿਹਗੜ ਸਾਹਿਬ ਦਰਜ ਕੀਤਾ ਗਿਆ ਹੈ।ਦੋਸ਼ੀ ਜਗਜੀਤ ਸਿੰਘ ਉਰਫ ਗੱਗ ਮਾੜੀ ਪ੍ਰਵਿਰਤੀ ਦਾ ਵਿਅਕਤੀ ਹੈ ਜਿਸ ਤੇ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 39 ਮਿਤੀ 24.04.2021 ਅ/ਧ 379,411 ਹਿੰ:ਦੰ: ਥਾਣਾ ਭਾਦਸੋਂ ਵਿਖੇ ਦਰਜ ਹੈ।ਦੋਸ਼ੀ ਪੁਲਿਸ ਰਿਮਾਂਡ ਅਧੀਨ ਜੇਰੇ ਹਿਰਾਸਤ ਪੁਲਿਸ ਹੈ।ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਸਲਾ ਐਮੋਨੀਸ਼ਨ ਕਿੱਥੋ ਲੈ ਕੇ ਆਇਆ ਹੈ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਹੈ। ਜਿਸ ਦੀ ਤਫਤੀਸ਼ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button