Breaking NewsD5 specialNewsPoliticsPunjab

ਅਕਾਲੀ ਦਲ ਦਾ ਵੱਡਾ ਖੁਲਾਸਾ!ਕਾਂਗਰਸੀ ਮੰਤਰੀ ਦੇ ਜੋੜੇ 2020 ਰੈਫਰੈਂਡਮ ਨਾਲ ਤਾਰ, ਮੰਤਰੀ ‘ਤੇ ਹੋਵੇਗੀ ਕਾਰਵਾਈ?

ਫਤਿਹਗੜ੍ਹ ਚੂੜੀਆਂ : ਅਕਾਲੀ ਨੇਤਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਸਿੱਖਸ ਫਾਰ ਜਸਟਿਸ ਦੇ ਨੇਤਾਵਾਂ ਨਾਲ ਸੰਬੰਧ ਹੋਣ ਦਾ ਇਲਜ਼ਾਮ ਲਗਾਇਆ ਹੈ ਅਤੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਕੈਬਨਿਟ ਮੰਤਰੀ ਦੇ ਅਮਰੀਕਾ ‘ਚ ਬੈਠੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾਵੇ। ਅਕਾਲੀ ਨੇਤਾ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਹਲਕੇ ‘ਚ ਕਾਂਗਰਸੀ ਨੇਤਾ ਬਲਵਿੰਦਰ ਸਿੰਘ ਬਿੱਲਾ ਹੈ ਜੋ ਕੈਬਨਿਟ ਮੰਤਰੀ ਦਾ ਕਰੀਬੀ ਹੈ।

Jagdeep Randhawa Vs Sukhdev Dhindsa, ਸ਼ਰੇਆਮ ਸੁਣਾਈਆਂ ਖ਼ਰੀਆਂ-ਖ਼ਰੀਆਂ, ਵੀਡੀਓ ‘ਚ ਸਾਰੇ ਲੀਡਰਾਂ ਦਾ ਕਰਤਾ ਪਰਦਾਫਾਸ਼

ਬਲਵਿੰਦਰ ਬਿੱਲਾ ਤਿੰਨ ਭਰਾ ਹਨ ਜਿਸ ‘ਚ 2 ਭਰਾ ਅਮਰੀਕਾ ‘ਚ ਰਹਿੰਦੇ ਹਨ।  ਰੈਫਰੈਂਡਰਮ 2020 ‘ਚ ਮੁੱਖ ਸਾਜ਼ਿਸ਼ਕਰਤਾ ਗੁਰਪਤਵੰਤ ਸਿੰਘ ਪੰਨੂ ਅਤੇ ਅਵਤਾਰ ਸਿੰਘ ਤਾਰੀ ਹੈ। ਉਸ ‘ਚ ਅਵਤਾਰ ਸਿੰਘ ਤਾਰੀ ਬਲਵਿੰਦਰ ਸਿੰਘ ਦਾ ਸਕਾ ਭਰਾ ਹੈ, ਹਰ ਕਾਂਗਰਸੀ ਸਮਾਗਮ ‘ਚ ਬਲਵਿੰਦਰ ਸਿੰਘ ਸ਼ਾਮਿਲ ਰਹਿੰਦਾ ਹੈ। ਜਿਸ ‘ਚ ਕੁਝ ਤਸਵੀਰਾਂ ਬਲਵਿੰਦਰ ਸਿੰਘ ਦੀਆਂ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਹਨ।

Breaking-ਢੀਂਡਸਾ ਸਮੇਤ ਸੇਖਵਾਂ ਨੂੰ ਵੱਡਾ ਝਟਕਾ, ਅਕਾਲੀ ਦਲ ਦੀ ਬ੍ਰਹਮਪੁਰਾ ਨਾਲ ਹੋਈ ਮੀਟਿੰਗ, ਜਲਦ ਹੋਵੇਗ ਵਾਪਸੀ!

2018 ‘ਚ ਅਵਤਾਰ ਸਿੰਘ ਤਾਰੀ ਇੰਗਲੈਂਡ ਗਿਆ ਸੀ ਤਾਂ ਤ੍ਰਿਪਤ ਰਾਜਿੰਦਰ ਬਾਜਵਾ ਵੀ ਬਿਨ੍ਹਾਂ ਸਰਕਾਰ ਦੀ ਪਰਮਿਸ਼ਨ ਦੇ ਇੰਗਲੈਂਡ ਗਏ ਸਨ। ਰੈਫਰੈਂਡਮ 2020 ਦੀ ਸਾਜ਼ਿਸ਼ ਇੰਗਲੈਂਡ ‘ਚ ਰਚਣ ਦੇ ਦੌਰਾਨ ਤ੍ਰਿਪਤ ਰਾਜਿੰਦਰ ਬਾਜਵਾ ਵੀ ਸ਼ਾਮਿਲ ਸਨ। ਜਿਸ ਤਰ੍ਹਾਂ ਭਾਰਤ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਐਲਾਨਿਆ ਹੈ ਉਂਝ ਹੀ ਅਵਤਾਰ ਸਿੰਘ ਤਾਰੀ ਨੂੰ ਵੀ ਅੱਤਵਾਦੀ ਐਲਾਨਿਆਂ ਜਾਣਾ ਚਾਹੀਦਾ ਹੈ ਅਤੇ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਸਿੱਖ ਫਾਰ ਜਸਟਿਸ ਨਾਲ ਸਬੰਧਾਂ ਦੀ ਜਾਂਚ ਕਰਕੇ ਦੇਸ਼ ਧ੍ਰੋਹੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button