PunjabTop News

 ਸਰਦੂਲਗੜ੍ਹ ਥਾਣੇ ਦਾ ਮੁਖੀ ਤੇ ਹੈਡਕਾਂਸਟੇਬਲ ਮੁਅੱਤਲ

 ਸਰਦੂਲਗੜ੍ਹ ਥਾਣੇ ਦਾ ਮੁਖੀ ਬਿਕਰਮਜੀਤ ਸਿੰਘ ਅਤੇ ਹੈਡਕਾਂਸਟੇਬਲ ਪ੍ਰਿੰਸਦੀਪ ਸਿੰਘ ਨੂੰ ਕੁੱਟਮਾਰ ਦੇ ਲੱਗੇ ਦੋਸ਼ਾਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਦੋ ਨੌਜਵਾਨਾਂ ਗੁਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਐਸਐਚਓ ਵੱਲੋਂ ਥਾਣੇ ਲਿਆਂਦਾ ਗਿਆ ਸੀ ਤੇ ਕੁੱਟਮਾਰ ਕੀਤੀ ਗਈ ਸੀ। ਇਸ ਕੁੱਟਮਾਰ ਸਬੰਧੀ ਅਧਿਕਾਰੀਆਂ ਕੋਲ ਗੁਹਾਰ ਲਗਾਈ ਸੀ ਪਰ ਇਨਸਾਫ਼ ਨਾ ਮਿਲਿਆ। ਇਸ ਬਾਅਦ ਉਨ੍ਹਾਂ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।

ਇਸ ਤੋਂ ਬਾਅਦ ਸਰਬਜੀਤ ਕੌਰ ਨੇ ਹਾਈਕੋਰਟ ‘ਚ ਪਟੀਸ਼ਨ ਪਾਈ ਸੀ ਕਿ ਉਸ ਦੇ ਪਤੀ ਤੇ ਭਣਵਈਏ ਦੀ ਨਜਾਇਜ਼ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ‘ਚ ਹਾਈਕੋਰਟ ਵੱਲੋਂ ਮਾਨਸਾ ਪੁਲਿਸ ਕੋਲੋਂ ਜਵਾਬ ਮੰਗਿਆ ਸੀ। ਇਸ ਦਾ ਉਹ 6 ਅਗਸਤ ਨੂੰ ਪੁਲਿਸ ਵੱਲੋਂ ਜਵਾਬ ਦਿੱਤਾ ਜਾਣਾ ਸੀ। ਪਰ ਉਸ ਤੋਂ ਪਹਿਲਾਂ ਹੀ ਹਾਈਕੋਰਟ ਦੇ ਆਦੇਸ਼ਾਂ ‘ਤੇ ਥਾਣਾ ਇੰਚਾਰਜ ਬਿਕਰਮਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਿੰਸਦੀਪ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਅੱਤਲ ਕਰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button