EntertainmentTop News

ਅਕਸ਼ੈ ਕੁਮਾਰ ਦੀ ”ਸੈਲਫੀ” ਹੋਈ ਫਲਾਪ

ਅਕਸ਼ੈ ਕੁਮਾਰ ਹਿੰਦੀ ਸਿਨੇਮਾ ਦੇ ਦਿੱਗਜ ਸਿਤਾਰੇ ਹਨ, ਉਨ੍ਹਾਂ ਨੇ ਇੱਕ ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 2022 ‘ਚ ਅਕਸ਼ੇ ਕੁਮਾਰ ਨੇ ਕਈ ਫਿਲਮਾਂ ਕੀਤੀਆਂ ਪਰ ਲਗਭਗ ਸਾਰੀਆਂ ਫਲਾਪ ਰਹੀਆਂ। ਇਸ ਸਾਲ ਅਦਾਕਾਰ ਦੀ ਸੈਲਫੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੋਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੈਲਫੀ ਪਿਛਲੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਨੂੰ ਕਹਾਣੀ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਫਿਲਮ ਫਲਾਪ ਹੋ ਗਈ। ਹੁਣ ਅਕਸ਼ੇ ਕੁਮਾਰ ਲਈ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ।ਦਰਅਸਲ, ਅਕਸ਼ੈ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਆਪਣੀ ਵਿਦੇਸ਼ ਯਾਤਰਾ ਨੂੰ ਲੈ ਕੇ ਚਰਚਾ ਵਿੱਚ ਹਨ ਨੋਰਾ ਫਤੇਹੀ, ਦਿਸ਼ਾ ਪਟਾਨੀ, ਮੌਨੀ ਰਾਏ, ਸੋਨਮ ਬਾਜਵਾ, ਜਸਲੀਨ ਰਾਇਲ, ਅਪਾਰਸ਼ਕਤੀ ਖੁਰਾਨਾ ਅਤੇ ਸਟੀਬੀਨ ਬੇਨ ਵੀ ਅਦਾਕਾਰ ਦੇ ਨਾਲ ਦੌਰੇ ‘ਤੇ ਹਨ। ਪਰ ਹੁਣ ਇਸ ਦੌਰੇ ਬਾਰੇ ਜਾਣਕਾਰੀ ਆ ਰਹੀ ਹੈ ਕਿ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਦ ਐਂਟਰਟੇਨਰਜ਼ ਟੂਰ ਦਾ ਕੰਸਰਟ 4 ਮਾਰਚ ਨੂੰ ਹੋਣਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button