Breaking NewsD5 specialIndiaNewsTop News

ਬਾਂਦਰ ਨੂੰ ਬਚਾਉਣ ਦੇ ਚੱਕਰ ‘ਚ ਹੋਇਆ ਵੱਡਾ ਹਾਦਸਾ, ਦੋ ਦੋਸਤਾਂ ਦੀ ਮੌਤ

ਹਿਸਾਰ : ਹਰਿਆਣਾ ਦੇ ਹਿਸਾਰ ‘ਚ ਮੰਗਲਵਾਰ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਜਿੱਥੇ ਬਾਂਦਰ ਨੂੰ ਬਚਾਉਣ ਦੇ ਚੱਕਰ ‘ਚ ਕਾਰ ਅਨਿਯੰਤ੍ਰਿਤ ਹੋ ਗਈ ਜੋ ਕਿ ਦਰੱਖ਼ਤ ਨਾਲ ਜਾ ਟਕਰਾਈ ਤੇ ਹਾਦਸੇ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਹਨ। ਇਸ ‘ਚ ਦੋ ਦੋਸਤਾਂ ਦੀ ਮੌਤ ਹੋ ਗਈ, ਦੋਵੇਂ ਮ੍ਰਿਤਕ ਚਾਨੌਤ ਪਿੰਡ ਦੇ ਰਹਿਣ ਵਾਲੇ ਸਨ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੱਡੀ ਦੇ ਦਰਵਾਜ਼ੇ ਤੋੜ ਕੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਹਾਂਸੀ ਦੇ ਸਰਕਾਰੀ ਹਸਪਤਾਲ ਵਿਚ ਅੱਜ ਦੋਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਰਾਜੇਵਾਲ ਦਾ ਧਮਾਕਾ, ਸਿਆਸੀ ਧਿਰਾਂ ਨੂੰ ਪਾਈ ਭਾਜੜ, ਮਜੀਠੀਆ-ਸਿੱਧੂ ‘ਚ ਖੜਕੀ

ਜਾਣਕਾਰੀ ਮੁਤਾਬਕ ਚਾਨੌਤ ਪਿੰਡ ਵਾਸੀ ਪ੍ਰਦੀਪ ਨੇ ਕੁਝ ਦਿਨ ਪਹਿਲਾਂ ਹੀ ਚਰਖੀ ਤੋਂ ਟੋਇਟਾ ਕਾਰ ਖਰੀਦੀ ਸੀ। ਕਾਰ ਦੀ ਪਾਸਿੰਗ ਲਈ ਪ੍ਰਦੀਪ ਅਤੇ ਉਸ ਦਾ ਦੋਸਤ ਨਰਿੰਦਰ ਮੰਗਲਵਾਰ ਸਵੇਰੇ ਚਰਖੀ ਦਾਦਰੀ ਗਏ ਸਨ। ਸ਼ਾਮ ਨੂੰ ਘਰ ਪਰਤਦੇ ਸਮੇਂ ਦਿਆਲ ਸਿੰਘ ਕਾਲੋਨੀ ਦੇ ਨੇੜੇ ਕਾਰ ਦੇ ਅੱਗੇ ਬਾਂਦਰ ਆ ਗਿਆ। ਬਾਂਦਰ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਗਈ। ਜਿਸ ਕਾਰਨ ਕਾਰ ਪਲਟ ਗਈ, ਸੜਕ ਕੰਢੇ ਦਰੱਖ਼ਤ ਨਾਲ ਜਾ ਟਕਰਾਈ ਅਤੇ ਦੋਹਾਂ ਦੀ ਮੌਤ ਹੋ ਗਈ।

ਰਾਜੇਵਾਲ ਬਣੂ ਮੁੱਖ ਮੰਤਰੀ ? ਰਾਹ ਹੋਇਆ ਪੱਧਰਾ, ਨਾਮ ‘ਤੇ ਲੱਗੀ ਮੋਹਰ !

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 39 ਸਾਲਾ ਪ੍ਰਦੀਪ ਦੇ ਪਰਿਵਾਰ ’ਚ ਉਸ ਦੇ ਮਾਤਾ-ਪਿਤਾ ਅਤੇ ਇਕ ਛੋਟਾ ਭਰਾ ਹਨ। ਉਸ ਦਾ ਪਿਤਾ ਕਈ ਮਹੀਨਿਆਂ ਤੋਂ ਬੀਮਾਰ ਹੈ ਅਤੇ ਉਹ ਘਰ ਵਿਚ ਹੀ ਉਨ੍ਹਾਂ ਦੀ ਦੇਖਭਾਲ ਕਰਦਾ ਸੀ। ਉੱਥੇ ਹੀ ਮ੍ਰਿਤਕ 35 ਸਾਲਾ ਨਰਿੰਦਰ ਦੇ ਦੋ ਬੱਚੇ ਹਨ। ਲੜਕਾ 4 ਸਾਲ ਦਾ ਹੈ ਅਤੇ ਲੜਕੀ 2 ਸਾਲ ਦੀ ਹੈ। ਨਰਿੰਦਰ ਹੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button