PunjabTop News

ਮਾਹੌਲ ਵਿਗੜਿਆ ਤਾਂ ਅੰਮ੍ਰਿਤਪਾਲ ਨੂੰ ਤੁਰੰਤ ਲੈ ਜਾਏਗੀ ਪੁਲਿਸ

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੌਰਾਨ ਜੇਕਰ ਮਾਹੌਲ ਵਿਗੜਦਾ ਹੈ ਜਾਂ ਉਸਦੀ ਸੰਭਾਵਨਾ ਹੋਈ ਤਾਂ ਪੁਲਿਸ ਤੁਰੰਤ ਉਨ੍ਹਾਂ ਨੂੰ ਵਾਪਸ ਅਸਾਮ ਲੈ ਜਾ ਸਕਦੀ ਹੈ। ਅੰਮ੍ਰਿਤਸਰ ਦੀ ਸੈਸ਼ਨ ਅਦਾਲਤ ਨੇ ਪੁਲਿਸ ਅਤੇ ਸਰਕਾਰ ਨੂੰ ਇਹ ਛੋਟ ਦੇ ਦਿੱਤੀ। ਅਦਾਲਤ ਦੇ ਲਿਖਤੀ ਹੁਕਮ ਸਾਹਮਣੇ ਆਉਣ ਤੋਂ ਬਾਅਦ ਇਸਦਾ ਖੁਲਾਸਾ ਹੋਇਆ ਹੈ।

ਅਦਾਲਤ ਨੇ ਕਿਹਾ, “ਕਾਨੂੰਨ ਵਿਵਸਥਾ ਵਿਗੜਨ, ਕਿਸੇ ਅਣਸੁਖਾਵੀਂ ਘਟਨਾ ਵਾਪਰਨ, ਜਾਂ ਅਜਿਹੀ ਸਥਿਤੀ ਦੇ ਜਾਇਜ਼ ਖਦਸ਼ੇ ਦੀ ਸਥਿਤੀ ਵਿੱਚ, ਸਰਕਾਰ ਅੰਮ੍ਰਿਤਪਾਲ ਨੂੰ ਤੁਰੰਤ ਸਸਕਾਰ ਸਥਾਨ ਤੋਂ ਹਟਾ ਸਕਦੀ ਹੈ। ਨਾ ਸਿਰਫ ਉਸ ਸਥਾਨ ਤੋਂ, ਬਲਕਿ ਉਸਨੂੰ ਪੰਜਾਬ ਤੋਂ ਵੀ ਤੁਰੰਤ ਹਟਾਇਆ ਜਾ ਸਕਦਾ ਹੈ।”

ਇਹ ਵੀ ਸਾਹਮਣੇ ਆਇਆ ਕਿ ਤਿੰਨ ਦਿਨਾਂ ਦੀ ਹਿਰਾਸਤੀ ਪੈਰੋਲ ਨੂੰ ਲੈ ਕੇ ਪੰਜਾਬ ਪੁਲਿਸ ਨੇ ਹੱਥ ਖੜ੍ਹੇ ਕਰ ਦਿਤੇ ਹਨ ਕਿ ਉਨ੍ਹਾਂ ਕੋਲ ਇੰਨੇ ਲੰਬੇ ਸਮੇਂ ਲਈ ਸੁਰੱਖਿਆ ਪ੍ਰਬੰਧਾਂ ਦਾ ਇੰਤਜ਼ਾਮ ਨਹੀਂ ਹੈ। ਉਹ ਸਿਰਫ਼ 3 ਘੰਟੇ ਲਈ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। ਇਸੇ ਕਾਰਨ, ਅਦਾਲਤ ਨੇ ਅੰਮ੍ਰਿਤਪਾਲ ਨੂੰ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਹੀ ਹਿਰਾਸਤੀ ਪੈਰੋਲ ਦਿੱਤੀ ਹੈ।

ਅੰਮ੍ਰਿਤਪਾਲ ਨੂੰ ਅਸਾਮ ਜੇਲ੍ਹ ਵਿੱਚ ਬੰਦ ਹੋਏ ਕਰੀਬ ਤਿੰਨ ਸਾਲ ਹੋ ਚੁੱਕੇ ਹਨ। ਉਨ੍ਹਾਂ ਨੂੰ ਹੁਣ ਸਿਰਫ਼ ਤਿੰਨ ਘੰਟਿਆਂ ਲਈ ਪੈਰੋਲ ਮਿਲੀ ਹੈ।

ਮੰਗਲਵਾਰ ਦੀ ਹੋਈ ਸੁਣਵਾਈ ‘ਤੇ, ਸਭ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਪਿਛਲਾ ਹੁਕਮ ਰੱਖਿਆ ਗਿਆ। ਅੰਮ੍ਰਿਤਪਾਲ ਵੱਲੋਂ ਇਸ ਤੋਂ ਪਹਿਲਾਂ ਵੀ ਇਸ ਰਾਹਤ ਲਈ ਅਰਜ਼ੀ ਦਿੱਤੀ ਗਈ ਸੀ।

13 ਨਵੰਬਰ ਨੂੰ, ਡਿਊਟੀ ਅਫਸਰ ਨੇ ਉਨ੍ਹਾਂ ਨੂੰ 14 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button