Breaking NewsD5 specialIndiaNewsPoliticsPunjab

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਫ਼ਤਿਹਗੜ੍ਹ ਸਾਹਿਬ : ਡੂੰਘੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਲਈ ਮਨਜੀਤ ਸਿੰਘ ਜੀ.ਕੇ. ਵੱਡਾ ਖ਼ਤਰਾ ਬਣੇ ਹੋਏ ਹਨ। ਜੀ.ਕੇ. ਆਏ ਦਿਨ ਬਾਦਲਾਂ ‘ਤੇ ਹਮਲਾਵਰ ਹੋ ਰਹੇ ਹਨ। ਫ਼ਤਿਹਗੜ੍ਹ ਸਾਹਿਬ ‘ਚ ਟਕਸਾਲੀਆਂ ਨਾਲ ਮੀਟਿੰਗ ਕਰਨ ਪਹੁੰਚੇ ਜੀ.ਕੇ. ਨੇ ਕਿਹਾ ਕਿ ਬੀਜੇਪੀ ਨੂੰ ਬਾਦਲਾਂ ਤੋਂ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਬਾਦਲਾਂ ਦੀਆਂ ਕਮਜ਼ੋਰੀਆਂ ਨੇ ਹੀ ਉਹਨਾਂ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਹੈ।ਟਕਸਾਲੀਆਂ ਨੂੰ ਨਸੀਹਤ ਦਿੰਦਿਆਂ ਜੀ.ਕੇ. ਨੇ ਕਿਹਾ ਕਿ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਟਕਸਾਲੀਆਂ ਨੂੰ ਸਿਰਫ਼ ਇਕ ਨਿਸ਼ਾਨਾ ਰੱਖਣਾ ਚਾਹੀਦਾ ਹੈ।

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਜ਼ਿਕਰ ਏ ਖ਼ਾਸ ਹੈ ਕਿ ਬਾਦਲਾਂ ਖ਼ਿਲਾਫ਼ ਬਗ਼ਾਵਤੀ ਝੰਡਾ ਚੁੱਕੀ ਟਕਸਾਲੀਆਂ ਨੇ ਬੇੜਾ ਤਾਂ ਤਿਆਰ ਕਰ ਲਿਆ ਹੈ ਪਰ ਇਸ ਬੇੜੇ ਦੇ ਕਈ ਮਲਾਹ ਹਨ। ਇਸ ਲਈ ਟਕਸਾਲੀਆਂ ਦੀ ਫੁੱਟ ‘ਤੇ ਬਾਦਲਾਂ ਦੀ ਤਿਰਛੀ ਨਜ਼ਰ ਹੈ। ਹੁਣ ਜੀ.ਕੇ. ਦੀ ਕੋਈ ਸਲਾਹ ਮੰਨਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਦਿੱਲੀ ਤੋਂ ਚੱਲੀ ਅਕਾਲੀ ਲਹਿਰ ਨੇ ਬਾਦਲਾਂ ਨੂੰ ਫਿਕਰਾਂ ‘ਚ ਪਾਇਆ ਹੋਇਆ ਹੈ। ਹੋ ਸਕਦਾ ਹੈ ਕਿ ਅਗਲੇ ਸਮੇਂ ‘ਚ ਬਾਦਲ ਪਰਿਵਾਰ ਨੂੰ ਹੋਰ ਸਿਆਸੀ ਝਟਕੇ ਲੱਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button