ਹਰਸਿਮਰਤ ਨੂੰ ਕੈਪਟਨ ਦਾ ਕਰਾਰਾ ਜਵਾਬ, ਡਾਇਰ ਤੇ ਮਜੀਠੀਆ ਪਰਿਵਾਰ ਦਾ ਰਿਸ਼ਤਾ ਕੀਤਾ ਜਗ ਜਾਹਰ (ਵੀਡੀਓ)

Girl in a jacket
Like
Like Love Haha Wow Sad Angry

ਸਿਆਸੀ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਆਮ ਦੇਖੀ-ਸੁਣੀ ਜਾ ਸਕਦੀ ਹੈ ਪਰ ਟੈਕਨਾਲੋਜੀ ਦੇ ਇਸ ਦੌਰ ‘ਚ ਸਿਆਸੀ ਆਗੂ ਹੁਣ ਸੋਸ਼ਲ ਮੀਡੀਆ ‘ਤੇ ਵੀ ਇੱਕ ਦੂਜੇ ਤੇ ਨਿਸ਼ਾਨੇ ਸਾਧਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਜਿਹੜੀ ਜੰਗ ਦੇ ਚਰਚੇ ਹਨ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵਿਚਾਲੇ ਚੱਲ ਰਹੀ ਟਵਿਟਰ ਜੰਗ ਦੇ। ਦੋਹਾਂ ਆਗੂਆ ‘ਚ ਕੋਈ ਵੀ ਇੱਕ ਦੂਜੇ ਨੂੰ ਭੰਡਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ ਦਰਅਸਲ ਇਸ ਦੀ ਸ਼ੁਰੂਆਤ ਰਾਹੁਲ ਗਾਂਧੀ ਦੇ ਅੰਮਿਤਸਰ ਦੋਰੇ ਤੋਂ ਸ਼ੁਰੂ ਹੋਈ। ਰਾਹੁਲ ਗਾਂਧੀ ਦੇ ਅੰਮਿਤਸਰ ਦੌਰੇ ਦੌਰਾਨ ਉਹਨਾਂ ਦੇ ਦਰਬਾਰ ਸਾਹਿਬ ਮੱਥਾ ਟੇਕਣ ਬਾਰੇ ਮੁੱਖ ਮੰਤਰੀ ਨੇ ਟਵਿਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ।

Read Also ਸੰਗਰੂਰ ‘ਚ ਹੰਗਾਮੇ ਤੋਂ ਬਾਅਦ ਖਹਿਰਾ ਦਾ ਭਗਵੰਤ ਮਾਨ ਨੂੰ ਕਰਾਰਾ ਜਵਾਬ

ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਕਿ ਕੈਪਟਨ ਤੁਸੀਂ ਰਾਹੁਲ ਗਾਂਧੀ ਨੂੰ ਅਕਾਲ ਤਖਤ ਤਾਂ ਲੈ ਗਏ ਪਰ ਤੁਸੀਂ ਰਾਹੁਲ ਨੂੰ ਸਾਕਾ ਨੀਲਾ ਤਾਰਾ ਦੌਰਾਨ ਅਕਾਲ ਤਖਤ ‘ਤੇ ਕੀਤੀ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਕਾਰਵਾਈ ਦਾ ਪਾਪ ਸਵੀਕਾਰ ਕਰਨ ਦੀ ਹਿੰਮਤ ਨਾ ਕਰ ਸਕੇ।ਉਧਰ ਇਸ ਦੇ ਜਵਾਬ ‘ਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੱਖਾ ਪ੍ਰਤੀਕਰਮ ਦਿੱਤਾ।

ਉਨਾਂ ਹਰਸਿਮਰਤ ਬਾਦਲ ਨੂੰ ਜਵਾਬੀ ਟਵੀਟ ਕਰਦਿਆਂ ਲਿਖਿਆ ਕੀ ਕਿ ਤੁਸੀਂ, ਤੁਹਾਡੇ ਪਤੀ ਸੁਖਬੀਰ ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਦਾਦਾ, ਸਰਦਾਰ ਸੁੰਦਰ ਸਿੰਘ ਮਜੀਠੀਆ ਵਲੋਂ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦੇ ਦਿਨ ਜਨਰਲ ਡਾਇਰ ਨੂੰ ਸ਼ਾਹੀ ਡਿਨਰ ਕਰਵਾਉਣ ਲਈ ਕਦੇ ਮੁਆਫੀ ਮੰਗੀ ? ਸੁੰਦਰ ਸਿੰਘ ਮਜੀਠੀਆ ਨੂੰ ਇਸੇ ਵਫ਼ਾਦਾਰੀ ਦੇੇ ਕੰਮ ਲਈ 1926 ਵਿਚ ਅੰਗ੍ਰੇਜਾਂ ਨੇ ਵੱਡਾ ਸਨਮਾਨ ਦਿੱਤਾ ਸੀ।

ਚੋਣਾਂ ਸਮੇਂ ਸਿਆਸੀ ਆਗੂਆਂ ਦੀ ਜ਼ੁਬਾਨੀ ਅਤੇ ਸੋਸਲ ਮੀਡੀਆ ਦੀ ਜੰਗ ਲਗਾਤਾਰ ਜਾਰੀ ਹੈ। ਕੋਈ ਵੀ ਆਗੂ ਇੱਕ ਦੁਜੇ ਨੂੰ ਨੀਵਾਂ ਦਿਖਾਉਣ ਦਾ ਮੌਕਾ ਛੱਡਣਾ ਨਹੀਂ ਚਾਹੁੰਦਾ ਸੂਬੇ ‘ਚ 19 ਮਈ ਨੂੰ ਵੋਟਾਂ ਪੈਣੀਆਂ ਹਨ। ਉਦੋਂ ਤੱਕ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਹੋਰ ਕੀ ਕੀ ਰੰਗ ਲਗਾਉਂਦੀ ਹੈ ਵੇਖਣਾ ਹੋਵੇਗਾ।

Like
Like Love Haha Wow Sad Angry
Girl in a jacket

LEAVE A REPLY