UncategorizedBreaking NewsD5 specialNewsPunjab

ਸਿੱਖ ਸੰਗਤ ਲਈ ਬੁਰੀ ਖਬਰ!, ਬੇਅਦਬੀ ਮਾਮਲਿਆਂ ਦੀ ਜਾਂਚ ‘ਚ ਫ਼ਸੇ, ਰਾਮ ਰਹੀਮ ਨੂੰ ਬਚਾਉਣ ਅਦਾਲਤ ਪੁੱਜੀ CBI?

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੇ ਸਿੱਖ ਭਾਵਨਾਵਾਂ ਨਾਲ ਜੁੜੇ ਅਤਿ ਸੰਵੇਦਨਸ਼ੀਲ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਡੇਰਾ ਮੁਖ਼ੀ ਗੁਰਮੀਤ ਰਾਮ ਰਹੀਮ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸੀ.ਬੀ.ਆਈ. ਨੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਤੱਕ ਪਹੁੰਚ ਕੀਤੀ ਹੈ। ਅਦਾਲਤ ਕੋਲ ਇਸ ਸੰਬੰਧ ਵਿਚ ਪਾਈ ‘ਅਪੀਲ’ ਵਿਚ ਸੀ.ਬੀ.ਆਈ.ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਐਸ.ਆਈ.ਟੀ. ਦੇ ਮੁਖ਼ੀ ਨੂੰ ਨੋਟਿਸ ਜਾਰੀ ਕੀਤਾ ਜਾਵੇ ਕਿ ਉਹ ਉਕਤ ਤਿੰਨਾਂ ਮਾਮਲਿਆਂ ਵਿਚ ਐਸ.ਆਈ.ਟੀ.ਵੱਲੋਂ ਹੁਣ ਤੱਕ ਦੀ ਕਾਰਵਾਈ ਅਤੇ ਉਸ ਨਾਲ ਸੰਬੰਧਤ ਸਾਰੇ ਦਸਤਾਵੇਜ਼ ਪੇਸ਼ ਕਰਨ।

Jagdeep Randhawa Vs Sukhdev Dhindsa, ਸ਼ਰੇਆਮ ਸੁਣਾਈਆਂ ਖ਼ਰੀਆਂ-ਖ਼ਰੀਆਂ, ਵੀਡੀਓ ‘ਚ ਸਾਰੇ ਲੀਡਰਾਂ ਦਾ ਕਰਤਾ ਪਰਦਾਫਾਸ਼

ਇਸ ਤੋਂ ਇਲਾਵਾ ਅਦਾਲਤ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਅਤੇ ਇਸ ਦੀ ਐਸ.ਆਈ.ਟੀ. ਦੇ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਜਾਂਚ ਕਰਨ ’ਤੇ ਉਨੀ ਦੇਰ ਤਕ ਰੋਕ ਲਗਾ ਦਿੱਤੀ ਜਾਵੇ ਜਿੰਨੀ ਦੇਰ ਇਸ ਕੇਸ ਦੀ ਜਾਂਚ ਕਰਨ ਸੰਬੰਧੀ ਅਧਿਕਾਰ ਖ਼ੇਤਰ ਬਾਰੇ ਸੁਪਰੀਮ ਕੋਰਟ ਵਿਚ ਚੱਲ ਰਹੇ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ। ਇਸ ਅਰਜ਼ੀ ਦਾ ਸੰਗਿਆਨ ਲੈਂਦਿਆਂ ਅਦਾਲਤ ਨੇ ਇਸ ਸੰਬੰਧੀ ਮੁੱਖ ਕੇਸ ਦੀ ਸੁਣਵਾਈ ਹੀ 10 ਜੁਲਾਈ ਨੂੰ ਰੱਖ ਲਈ ਹੈ ਜਿਸ ਤਹਿਤ ਇਹ ਅਰਜ਼ੀ ਵੀ ਵਿਚਾਰੀ ਜਾਵੇਗੀ। ਇਸ ਲਈ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Breaking-ਢੀਂਡਸਾ ਸਮੇਤ ਸੇਖਵਾਂ ਨੂੰ ਵੱਡਾ ਝਟਕਾ, ਅਕਾਲੀ ਦਲ ਦੀ ਬ੍ਰਹਮਪੁਰਾ ਨਾਲ ਹੋਈ ਮੀਟਿੰਗ, ਜਲਦ ਹੋਵੇਗ ਵਾਪਸੀ!

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਮਾਮਲਾ ਸੀ.ਬੀ.ਆਈ. ਤੋਂ ਵਾਪਸ ਲੈ ਲਏ ਜਾਣ ਤੋਂ ਬਾਅਦ ਇਹ ਕੇਸ ਆਪਣੇ ਕੋਲ ਹੀ ਰੱਖਣ ਦੀ ਜ਼ਿਦ ’ਤੇ ਅੜ ਕੇ ਸਰਕਾਰ ਨਾਲ ਸੁਪਰੀਮ ਕੋਰਟ ਵਿਚ ਲੜ ਰਹੀ ਸੀ.ਬੀ.ਆਈ. ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ: ਜੀ.ਐਸ. ਸੇਖ਼ੋਂ ਸਾਹਮਣੇ ਇਕ ਅਰਜ਼ੀ ਦਾਇਰ ਕਰਦਿਆਂ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਸਮਾਨੰਤਰ (ਪੈਰੇਲਲ) ਜਾਂਚ ਨੂੰ ਰੋਕੇ ਜਾਣ ਦੀ ਬੇਨਤੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button