PunjabTop News

ਕੈਬਨਿਟ ਮੰਤਰੀ ਬਲਜੀਤ ਕੌਰ ਤੇ ਲੱਗੇ ਵੱਡੇ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ : ਬੀਤੇ ਦਿਨ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਕਾਫਲੇ ਦੀ ਐਸਕਾਰਟ ਕਾਰ ਨਾਲ ਟਕਰਾਅ ਕੇ ਐਕਟਿਵਾ ਸਵਾਰ ਦੋ ਜਣੇ ਜ਼ਖਮੀ ਹੋ ਗਏ ਸਨ। ਡਾ. ਬਲਜੀਤ ਕੌਰ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਲੜਕੇ ਤੇ ਲੜਕੀ ਦਾ ਹਾਲ ਜਾਨਣ ਲਈ ਹਸਪਤਾਲ ਵੀ ਗਏ ਸੀ ‘ਤੇ ਉਨ੍ਹਾਂ ਵੱਲੋਂ ਮਰੀਜ਼ ਦਾ ਸਾਰਾ ਖ਼ਰਚਾ ਖੁਦ ਚੱਕਣ ਦੀ ਗੱਲ ਕਹਿ ਗਈ ਸੀ। ਪਰ ਹੁਣ ਜ਼ਖਮੀ ਨੌਜਵਾਨ ਦੇ ਮਾਤਾ-ਪਿਤਾ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਉਪਰ ਰਾਜੀਨਾਵੇਂ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਰਾਜੀਨਾਵਾਂ ਨਾ ਕੀਤਾ ਤਾਂ ਇਲਾਜ ਨਹੀਂ ਕਰਵਾਇਆ ਜਾਵੇਗਾ।

ਸਰਕਾਰ ਦੀ ਵੱਡੀ ਸਾਜ਼ਿਸ਼ ਬੇਨਕਾਬ ! ਸਿੱਖਾਂ ਨਾਲ ਹੋਊ ਆਹ ਕੰਮ, ਵੱਡਾ ਲੀਡਰ ਕੱਢ ਲਿਆਇਆ ਸਬੂਤ D5 Channel Punjabi

ਦੱਸਣਯੋਗ ਹੈ ਕਿ ਬੀਤੇ ਦਿਨ ਐਕਟਿਵਾ ਸਵਾਰ ਜੋ ਜਣਿਆਂ ਦਾ ਐਕਸਿਡੈਂਟ ਹੋਇਆ ਸੀ ਉਹਨਾਂ ਵਿਚੋਂ ਲੜਕੀ ਨੂੰ ਛੁੱਟੀ ਮਿਲ ਗਈ ਸੀ ਪਰ ਲੜਕਾ ਹੱਜੇ ਇਲਾਜ ਅਧੀਨ ਹੈ। ਲੜਕੇ ਦੀ ਲੱਤ ਦਾ ਆਪ੍ਰੇਸ਼ਨ ਹੋਇਆ ਹੈ। ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਦਾ ਸਾਰਾ ਖ਼ਰਚਾ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਜਦਕਿ ਬੀਤੇ ਦਿਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਇਲਾਜ ਦਾ ਸਾਰਾ ਖ਼ਰਚਾ ਉਨ੍ਹਾਂ ਵੱਲੋਂ ਕੀਤੇ ਜਾਣ ਦੀ ਗੱਲ ਕਹਿ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button