Breaking NewsD5 specialNewsPunjab

ਸਿਰ ਪਾੜ ਕੇ ਲੈ ਗਏ ਸਭ ਕੁੱਝ, ਲਗਾਤਾਰ ਦੋ ਵਾਰ ਇੱਕ ਹੀ ਜਗ੍ਹਾ ਲੁੱਟ (ਵੀਡੀਓ)

ਮੁਕਤਸਰ : ਕਿਸੇ ਸਮੇਂ ਆਪਣੀ ਦਿਆਲਤਾ ਅਤੇ ਤਿਆਗਪੁਣੇ ਲਈ ਜਾਣਿਆ ਜਾਂਦਾ ਪੰਜਾਬ, ਹੁਣ ਆਏ ਦਿਨ ਵੱਡੀਆਂ ਵੱਡੀਆਂ ਵਾਰਦਾਤਾਂ ਦਾ ਗਵਾਹ ਬਣ ਰਿਹਾ ਹੈ। ਦਿਨ ਦਿਹਾੜੇ ਹੁੰਦੇ ਕਤਲ ਅਤੇ ਲੁੱਟਾਂ ਖੋਹਾਂ ਆਮ ਲੋਕਾਂ ਬਹੁਤ ਕੁੱਝ ਸੋਚਣ ਲਈ ਮਜ਼ਬੂਰ ਕਰਦੀਆਂ ਨੇ, ਤਾਜ਼ਾ ਮਾਮਲਾ ਮੁਕਤਸਰ ਦੇ ਪਿੰਡ ਡੋਹਕ ‘ਚ ਵਾਪਰਿਆ। ਜਿੱਥੇ ਪਿੰਡ ਦੇ ਬਾਹਰ ਬਣੇ ਪੈਟਰੋਲ ਪੰਪ ਤੇ ਕਾਰ ‘ਚ ਸਵਾਰ ਹੋ ਕੇ ਆਏ ਨਕਾਬਪੋਸ਼ ਬਦਮਾਸ਼ਾਂ ਨੇ, ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁੱਟ ਦੀ ਇਹ ਸਾਰੀ ਵਾਰਦਾਤ ਪੰਪ ਤੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ, ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਲੁਟੇਰੇ ਇੱਕ ਕਾਰ ਵਿੱਚ ਆਏ। ਆਉਂਦਿਆਂ ਹੀ ਉਨ੍ਹਾਂ ਤੇਲ ਪਾਉਣ ਵਾਲੇ ਕਰਿੰਦੇ ਤੇ ਹਮਲਾ ਕਰ ਦਿੱਤਾ ਅਤੇ ਪੰਪ ਤੇ ਬਣੇ ਕਮਰੇ ਵਿੱਚੋਂ 45 ਹਜ਼ਾਰ ਲੈ ਕੇ ਬੜੇ ਅਰਾਮ ਨਾਲ ਉਥੋਂ ਫਰਾਰ ਹੋ ਗਏ।

Read Also ਦੇਖੋ ਕਿਵੇਂ ਗੋਲੀ ਮਾਰ ਲੁੱਟੇ 12 ਲੱਖ

ਲੁੱਟ ਮੌਕੇ ਪੰਪ ਤੇ ਮੌਜੂਦ ਕਰਿੰਦੇ ਮੁਤਾਬਕ ਗੱਡੀ ਵਿੱਚ ਕੁੱਲ 4 ਲੁਟੇਰੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵਿੱਚ ਦੋ ਨੇ ਇਸ ਪੂਰੀ ਲੁੱਟ ਨੂੰ ਅੰਜ਼ਾਮ ਦਿੱਤਾ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ, ਸੀ.ਸੀ.ਟੀ.ਵੀ. ਫੁਟੇਜ਼ ਕਬਜ਼ੇ ਚ ਲੈ ਕੇ, ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਰੀਬ 6 ਮਹੀਨੇ ਪਹਿਲਾਂ ਵੀ ਇਸੇ ਪੰਪ ਤੇ ਲੁਟੇਰੇ ਆਪਣਾ ਹੱਥ ਸਾਫ ਕਰ ਚੁੱਕੇ ਨੇ ਪਰ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਨੇ ਇੱਕ ਵਾਰ ਫਿਰ ਬੜੇ ਹੀ ਆਰਾਮ ਨਾਲ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ। ਜਿਸਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਨ੍ਹਾਂ ਬਦਮਾਸ਼ਾਂ ਨੂੰ ਕਿਸੇ ਸਰਕਾਰ ਕਿਸੇ ਕਨੂੰਨ ਦਾ ਕੋਈ ਡਰ ਹੀ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button