Breaking NewsD5 specialNewsPunjabUncategorized

ਫੌਕੀ ਅਣਖ ਖਾਤਿਰ ਮਾਰੀ ਆਪਣੀ ਭੈਣ, ਪੇਟ ‘ਚ ਪਲ ਰਿਹਾ ਸੀ 3 ਮਹੀਨੇ ਦਾ ਬੱਚਾ (ਵੀਡੀਓ)

ਮਾਨਸਾ : ਮਾਨਸਾ ‘ਚ ਫੌਕੀ ਅਣਖ ਖਾਤਰ 16 ਅਪ੍ਰੈਲ ਸਾਲ 2015 ‘ਚ ਲਵ ਮੈਰਿਜ ਕਰਵਾਉਣ ਵਾਲੀ ਜੋੜੇ ਸਿਮਰਜੀਤ ਅਤੇ ਗੁਰ ਪਿਆਰ ਦੇ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ। ਜਦੋਂ ਦੋਵੇਂ ਪਤੀ-ਪਤਨੀ ਆਪਣੀ ਡਿਊਟੀ ‘ਤੇ ਜਾ ਰਹੇ ਸਨ। ਗੋਲੀਬਾਰੀ ‘ਚ ਗੁਰੂ ਪਿਆਰ ਸਿੰਘ ਦੀ ਪਤਨੀ ਸਿਮਰਜੀਤ ਤੇ ਉਸਦੇ ਪੇਟ ‘ਚ ਪਲ ਰਿਹਾ 3 ਮਹੀਨਿਆਂ ਦਾ ਬੱਚਾ ਮੌਤ ਦੇ ਮੂੰਹ ‘ਚ ਸਮਾ ਗਏ ਸਨ। ਅਸਲ ‘ਚ ਕੁੜੀ ਦੇ ਰਿਸ਼ਤੇਦਾਰ ਸਿਮਰਜੀਤ ਦੀ ਲਵ ਮੈਰਿਜ ਦੇ ਖਿਲਾਫ ਸਨ।

Read Also ਪਤੀ ਨੇ ਅਣਖ ਦੀ ਖ਼ਾਤਰ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

ਜਿਸ ਕਾਰਨ ਉਨ੍ਹਾਂ ਨੇ ਰੰਜਿਸ਼ ਦੇ ਚਲਦਿਆਂ ਸਿਮਰਜੀਤ ਤੇ ਉਸਦੇ ਪਤੀ ‘ਤੇ ਹਮਲਾ ਕਰਕੇ ਸਿਮਰਜੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦਾ ਪਤੀ ਗੁਰੂ ਪਿਆਰ ਸਿੰਘ ਦੀ ਜਾਨ ਬਚ ਗਈ। ਜਿਸ ਤੋਂ ਬਾਅਦ ਆਪਣੀ ਪਤਨੀ ਨੂੰ ਇਨਸਾਫ ਦਿਵਾਉਣ ਲਈ ਗੁਰੂ ਪਿਆਰ ਸਿੰਘ ਨੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ। ਜਿਸ ‘ਚੋਂ 3 ਲੋਕਾਂ ਨੂੰ ਅਦਾਲਤ ਨੇ ਬਰੀ ਕਰਦਿਆਂ ਸਿਮਰਜੀਤ ਦੇ ਮਾਮੇ ਦੇ ਮੁੰਡੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਜਿਸ ਵੇਲੇ ਸਿਮਰਜੀਤ ਦੇ ਮਾਮੇ ਦੇ ਪੁੱਤ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਉਸ ਵੇਲੇ ਵੀ ਉਸਦੇ ਮੂੰਹ ‘ਤੇ ਕੋਈ ਅਫਸੋਸ ਨਹੀਂ ਦਿਖਾਈ ਦਿੱਤਾ। ਸਗੋਂ ਮੁਜਰਮ ਨੇ ਮੌਤ ਦੀ ਸਜ਼ਾ ਹੱਸਕੇ ਸੁਣੀ। ਜਿਸ ਦੀ ਪੂਰੇ ਸ਼ਹਿਰ ‘ਚ ਚਰਚਾ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button