Breaking NewsD5 specialIndiaInternationalNewsTop News

PM ਮੋਦੀ ਨੇ Justin Trudeau ਨੂੰ ਦਿੱਤੀ Canada ਚੋਣਾਂ ‘ਚ ਜਿੱਤ ਦੀ ਵਧਾਈ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡੀਅਨ ਹਮ-ਰੁਤਬਾ ਜਸਟਿਨ ਟਰੂਡੋ ਨੂੰ ਚੋਣਾਂ ‘ਚ ਮਿਲੀ ਸਫਲਤਾ ‘ਤੇ ਉਨ੍ਹਾਂ ਨੂੰ ਬੁੱਧਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ – ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ। ਕੈਨੇਡਾ ਦੀਆਂ ਸੰਸਦੀ ਚੋਣਾਂ ‘ਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਮਿਲੀ ਹੈ ਪਰ ਬਹੁਮਤ ਹਾਸਲ ਕਰਨ ਦੀ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋ ਸਕੀ। ਫ਼ਿਲਹਾਲ ਟਰੂਡੋ ਘੱਟ ਗਿਣਤੀ ਵਾਲੀ ਸਥਿਰ ਸਰਕਾਰ ਦੀ ਅਗਵਾਈ ਕਰਨਗੇ, ਜਿਸ ਨੂੰ ਨੇੜਲੇ ਭਵਿੱਖ ’ਚ ਡਿੱਗਾ ਸਕਣਾ ਵਿਰੋਧੀ ਧਿਰ ਲਈ ਆਸਾਨ ਨਹੀਂ ਹੋਵੇਗਾ।

Khabran Da Sira🔴LIVE : ਅੰਡਾਨੀ ਕੋਲੋਂ ਮਿਲੀ 21000 ਕਰੋੜ ਦੀ ਹੈਰੋਇਨ, ਬੁਰੀ ਤਰ੍ਹਾਂ ਫਸਿਆ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ ਕਿ ਚੋਣਾਂ ਵਿਚ ਜਿੱਤ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧਾਈ। ਮੈਂ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨਾਲ ਹੀ ਗਲੋਬਲ ਅਤੇ ਬਹੁ-ਪੱਖੀ ਮੁੱਦਿਆਂ ’ਤੇ ਸਹਿਯੋਗ ਲਈ ਇਕੱਠੇ ਮਿਲ ਕੇ ਕੰਮ ਜਾਰੀ ਰੱਖਣ ਦਾ ਇੱਛੁਕ ਹਾਂ।

ਕੈਪਟਨ ਦੀ ਬੀਜੇਪੀ ’ਚ ਜਾਣ ਦੀ ਤਿਆਰੀ ? ਬੀਜੇਪੀ ਲੀਡਰ ਦਾ ਵੱਡਾ ਬਿਆਨ !

ਜ਼ਿਕਰਯੋਗ ਹੈ ਕਿ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀ ਤੁਲਨਾ ’ਚ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਲਿਬਰਲ ਪਾਰਟੀ 2019 ’ਚ ਜਿੱਤੀਆਂ ਗਈਆਂ ਸੀਟਾਂ ਤੋਂ ਇਕ ਵੱਧ ਯਾਨੀ ਕਿ 158 ਸੀਟਾਂ ’ਤੇ ਜਿੱਤ ਦੀ ਕਗਾਰ ’ਤੇ ਹੈ। ਉਹ ਹਾਊਸ ਆਫ਼ ਕਾਮਰਸ ਵਿਚ ਬਹੁਮਤ ਲਈ ਜ਼ਰੂਰੀ 170 ਸੀਟਾਂ ਤੋਂ ਅਜੇ 12 ਸੀਟਾਂ ਦੂਰ ਹਨ। ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ਜਿੱਤੀਆਂ ਹਨ। ਪਿਛਲੀਆਂ ਸੰਸਦੀ ਚੋਣਾਂ ਵਿਚ ਉਹ ਇੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੀ ਸੀ। ਅਜਿਹਾ ਨਹੀਂ ਲੱਗਦਾ ਕਿ ਟਰੂਡੋ ਉੱਚਿਤ ਸੀਟਾਂ ਜਿੱਤ ਸਕਣਗੇ ਪਰ ਉਹ ਸਥਿਰ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੀ ਸਥਿਤੀ ਵਿਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button