ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਕਾਰਿਆ ਹਰਿਆਣਾ ਦੇ ਗਵਰਨਰ ਵੱਲੋਂ ਜਾਰੀ ਨੋਟੀਫਿਕੇਸ਼ਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 24 ਅਕਤੂਬਰ ਨੂੰ ਹਰਿਆਣਾ ਦੇ ਗਵਰਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਜੋ ਖਦਸ਼ਾ ਸੀ ਸਾਨੂੰ, ਉਹੀ ਹੋਇਆ ਤੇ ਹੁਣ ਕਮੇਟੀ ਸਰਕਾਰ ਚੁਣੇਗੀ ਤੇ ਸਰਕਾਰ ਦੇ ਚੁਣੇ ਕਮੇਟੀ ਮੈਂਬਰ ਸਰਕਾਰੀ ਬੋਲੀ ਹੀ ਬੋਲਣਗੇ। ਓਹਨਾਂ ਨੇ ਹਰਿਆਣੇ ਦੀਆਂ ਪੰਥਕ ਧਿਰਾਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਸ਼ਰਣ ‘ਚ ਆਉਣ ਤਾਂਕਿ ਆਪਸ ‘ਚ ਟਕਰਾਅ ਦਾ ਮਾਹੌਲ ਪੈਦਾ ਨਾ ਹੋਵੇ ਤੇ ਹਰਿਆਣਾ ਦੇ ਨਾਲ ਜੱਦੋਜਹਿਦ ਨਹੀਂ ਹੋਣੀ ਚਾਹੀਦੀ ਹੈ ਤੇ ਨਾਲ ਹੀ ਓਹਨਾਂ ਨੇ ਦੇਰ ਰਾਤ ਪਾਕਿਸਤਾਨ ਐਂਬੰਸੀ ਵੱਲੋਂ 40 ਸ਼ਰਧਾਲੂ, ਜਿਨ੍ਹਾਂ ਦੇ ਵੀਜੇ ਪਹਿਲਾਂ ਜਾਰੀ ਨਹੀਂ ਹੋਏ ਸਨ, ‘ਚੋਂ 14 ਸ਼ਰਧਾਲੂਆਂ ਦੇ ਵੀਜੇ ਜਾਰੀ ਕਰਨ ਤੇ ਧੰਨਵਾਦ ਕੀਤਾ।
ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਦੂਜਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਰਵਾਨਾ ਹੋਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.