Breaking NewsD5 specialEntertainmentNewsTop News

ਲੰਬੇ ਸਮੇਂ ਬਾਅਦ ਮਾਰਚ ‘ਚ ਕੰਮ ‘ਤੇ ਵਾਪਸੀ ਕਰਨਗੇ ‘ShahRukh Khan’

ਮੁੰਬਈ : ਬਾਲੀਵੁਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਫ਼ਿਲਮਕਾਰ ਰਾਜਕੁਮਾਰ ਹਿਰਾਨੀ ਦੀ ਫਿਲਮ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਕਰ ਸਕਦੇ ਹਨ। ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਸ਼ਾਹਰੁਖ ਇਸ ਦਿਨੀਂ ਫਿਲਮ ‘ਪਠਾਨ’ ‘ਚ ਕੰਮ ਕਰ ਰਹੇ ਹਨ। ‘ਪਠਾਨ’ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਆਪਣੇ ਅਗਲੇ ਪ੍ਰੋਜੈਕਟ ‘ਚ ਵਿਅਸਤ ਹੋ ਜਾਣਗੇ। ਚਰਚਾ ਹੈ ਕਿ ਸ਼ਾਹਰੁਖ ਖਾਨ ‘ਪਠਾਨ’ ਤੋਂ ਬਾਅਦ ਰਾਜਕੁਮਾਰ ਹਿਰਾਨੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਮਾਰਚ 2022 ਤੋਂ ਸ਼ੁਰੂ ਹੋ ਸਕਦੀ ਹੈ।

CM ਚੰਨੀ ਦਾ ਭਾਣਜਾ ਗ੍ਰਿਫ਼ਤਾਰ, ਮੈਂਬਰ ਪਾਰਲੀਮੈਂਟ ‘ਤੇ ਹਮਲਾ, ਘੇਰੀ ਗੱਡੀ! D5 Channel Punjabi

ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ। ਇਸ ਪ੍ਰੋਜੈਕਟ ਲਈ ਦੋਵੇਂ ਹੀ ਕਾਫ਼ੀ ਉਤਸ਼ਾਹਿਤ ਹਨ। ਪ੍ਰੀ – ਪ੍ਰੋਡਕਸ਼ਨ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੇ ਪਿੰਡ ਦਾ ਵੱਡਾ ਸੈੱਟ ਮੁੰਬਈ ਦੇ ਫਿਲਮ ਸਿਟੀ ‘ਚ ਲਗਾਇਆ ਜਾਵੇਗਾ। ਫਿਲਮ ਦਾ ਸਾਰਾ ਹਿੱਸਾ ਇੱਥੇ ਸ਼ੂਟ ਹੋਵੇਗਾ। ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ ਲੰਡਨ ਅਤੇ ਬੁਡਾਪੇਸਟ ‘ਚ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button