ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡਾ ਉਛਾਲ
ਨਵੀਂ ਦਿੱਲੀ : ਭਾਰਤ ‘ਚ ਅੱਜ ਤੋਂ ਅਨਲਾਕ 1.0 ਦਾ ਆਗਾਜ਼ ਹੋ ਗਿਆ ਹੈ ਅਤੇ ਇਸਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਝਟਕਾ ਲਗਾ ਹੈ। ਦੇਸ਼ ਦੀ ਤੇਲ ਮਾਰਕਟਿੰਗ ਕੰਪਨੀਆਂ ਨੇ ਬਿਨ੍ਹਾਂ ਸਬਸਿਡੀ ਵਾਲੇ ਐਲਪੀਜੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਤੋਂ 19 ਕਿੱਲੋਗ੍ਰਾਮ ਅਤੇ 14.2 ਕਿੱਲੋਗ੍ਰਾਮ ਵਾਲੇ ਗੈਰ – ਸਬਸਿਡੀ ਐਲਪੀਜੀ ਸਿਲੰਡਰ ਦੇ ਮੁੱਲ ਵੱਧ ਗਏ ਹਨ। ਤੇਲ ਕੰਪਨੀਆਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਹਰ ਰਾਜ ‘ਚ ਟੈਕਸ ਅਲੱਗ-ਅਲੱਗ ਹੁੰਦਾ ਹੈ ਅਤੇ ਇਸਦੇ ਹਿਸਾਬ ਨਾਲ ਐਲਪੀਜੀ ਦੀਆਂ ਕੀਮਤਾਂ ‘ਚ ਅੰਤਰ ਹੁੰਦਾ ਹੈ।
America ‘ਚ ਪੁਲਿਸ ਦੀ ਹੈਵਾਨੀਅਤ ਤੋਂ ਭੜਕੇ ਲੋਕ | ਪੁਲਿਸ ਨੇ ਗੋਡੇ ਥੱਲੇ ਗਰਦਨ ਦੱਬ ਕੇ ਮਾਰਿਆ ਸੀ ਅਫ਼ਰੀਕੀ | Trump
ਆਈਓਸੀਐਲ ਦੀ ਵੈਬਸਾਈਟ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ‘ਚ 14.2 ਕਿੱਲੋਗ੍ਰਾਮ ਵਾਲਾ ਗੈਰ – ਸਬਸਿਡੀ ਐਲਪੀਜੀ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਇਸਦੀ ਕੀਮਤ 593 ਰੁਪਏ ਹੋ ਗਈ ਹੈ, ਜੋ ਪਹਿਲਾਂ 581.50 ਰੁਪਏ ਸੀ। ਕੋਲਕਾਤਾ ‘ਚ ਇਸਦਾ ਮੁੱਲ 584.50 ਰੁਪਏ ਤੋਂ ਵਧਕੇ 616 ਰੁਪਏ ਹੋ ਗਿਆ ਹੈ, ਮੁੰਬਈ ‘ਚ ਇਹ 579 ਰੁਪਏ ਤੋਂ ਵਧਕੇ 590.50 ਰੁਪਏ ਹੋ ਗਿਆ ਹੈ। ਉਥੇ ਹੀ ਚੇਨਈ ‘ਚ ਇਹ ਪਹਿਲਾਂ 569.50 ਰੁਪਏ ਦਾ ਸੀ, ਜੋ ਅੱਜ ਤੋਂ 606.50 ਰੁਪਏ ਦਾ ਹੋ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.