PunjabTop News

ਮੋਗਾ ਹੋਈਆਂ ਬੇਅਦਬੀ ਮਾਮਲਿਆਂ ਦੇ ਦਰਜ ਕੇਸ ਚੰਡੀਗੜ੍ਹ ਹੋਏ ਤਬਦੀਲ

ਬੇਅਦਬੀ ਕੇਸਾਂ ਦੇ ਟਰਾਇਲ ਮੋਗਾ ਅਦਾਲਤ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰ ਦਿਤਾ ਗਿਆ ਹੈ। ਬੇਅਦਬੀ ਦੇ ਵੱਖ-ਵੱਖ ਕੇਸਾਂ ਵਿਚ ਫਸੇ ਪ੍ਰਦੀਪ ਕਲੇਰ, ਬਲਜੀਤ , ਪ੍ਰਿਥਵੀ  ਅਤੇ ਸੁਖਜਿੰਦਰ  ਨੇ ਹਾਈਕੋਰਟ ਵਿਚ ਪਟੀਸ਼ਨਾਂ ਦਾਖ਼ਲ ਕਰ ਕੇ ਖਦਸ਼ਾ ਪ੍ਰਗਟਾਇਆ ਸੀ ਕਿ ਇਨ੍ਹਾਂ ਕੇਸਾਂ ਦੇ ਗਵਾਹਾਂ ਨੂੰ ਅਤੇ ਇਥੋਂ ਤਕ ਕਿ ਮੁਲਜ਼ਮਾਂ ਨੂੰ ਖ਼ਤਰਾ ਹੈ।ਦਲੀਲਾਂ ਦਿਤੀਆਂ ਸੀ ਕਿ ਬਿੱਟੂ ਦਾ ਜੇਲ ਵਿਚ ਕਤਲ ਕਰ ਦਿਤਾ ਗਿਆ ਸੀ ਅਤੇ ਇਕ ਹੋਰ ਗਵਾਹ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ, ਲਿਹਾਜ਼ਾ ਜੇਕਰ ਟਰਾਇਲ ਮੋਗਾ ਵਿਖੇ ਚਲਿਆ ਤਾਂ ਗਵਾਹਾਂ ਅਤੇ ਮੁਲਜ਼ਮਾਂ ਨੂੰ ਖ਼ਤਰਾ ਬਣਿਆ ਰਹੇਗਾ ਅਤੇ ਉਨ੍ਹਾਂ ਨੂੰ ਡਰਾਇਆ ਤੇ ਧਮਕਾਇਆ ਜਾ ਸਕਦਾ ਹੈ ਤੇ ਅਜਿਹੇ ਵਿਚ ਟਰਾਇਲ ਪ੍ਰਭਾਵਿਤ ਹੋਵੇਗਾ। ਇਨ੍ਹਾਂ ਦਲੀਲਾਂ ਨਾਲ ਟਰਾਇਲ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਕੀਤੀ।

ਸਰਕਾਰੀ ਵਕੀਲ ਨੇ ਪਟੀਸ਼ਨਾਂ ਦਾ ਵਿਰੋਧ ਕੀਤਾ ਅਤੇ ਸਾਰੀਆਂ ਧਿਰਾਂ ਨੂੰ ਸੁਨਣ ਉਪਰੰਤ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਅਤੇ ਸੋਮਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਟਰਾਇਲ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਮੰਜ਼ੂਰ ਕਰ ਲਈ ਗਈਆਂ। ਇਹ ਕੇਸ ਸਮਾਲਸਰ ਵਿਖੇ ਹੋਈ ਬੇਅਦਬੀ ਤੇ ਹੋਰ ਘਟਨਾਵਾਂ ਦੇ ਸਬੰਧ ਵਿਚ ਦਰਜ ਮਾਮਲਿਆਂ ਦੇ ਸਬੰਧ ਵਿਚ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button