ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਵਲੋਂ ਭਾਰਤ ਵਿਚ ਕਤਲ ਮਾਮਲੇ ਵਿਚ ਭਗੌੜੇ ਵਿਅਕਤੀ ਨੂੰ ਯੂ. ਏ. ਈ. ਦੇਸ਼ ਨਿਕਾਲਾ ਦੁਆਇਆ ਗਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਜੋ ਵਿਦੇਸ਼ ਮੰਤਰਾਲਾ-ਗ੍ਰਹਿ ਮੰਤਰਾਲਾ ਅਤੇ ਕੇਰਲ ਪੁਲਸ ਦੇ ਸਾਂਝੇ ਤਾਲਮੇਲ ਨਾਲ ਸੰਯੁਕਤ ਅਰਬ ਅਮੀਰਾਤ ਤੋਂ ਦੇਸ਼ ਨਿਕਾਲਾ ਦੁਆਇਆ ਗਿਆ ਹੈ ਦੀ ਪਛਾਣ ਸੁਜੀਤ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਭਗੌੜੇ ਵਿਅਕਤੀ ਨੂੰ ਡਿਪੋਰਟ ਕਰਵਾ ਕੇੇ 25 ਨਵੰਬਰ 2026 ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ।
ਸੀ. ਬੀ. ਆਈ. ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸੁਜੀਤ ਕੁਮਾਰ ਕੇਰਲ ਪੁਲਸ ਵਲੋਂ ਦਰਜ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ । ਇਹ ਘਟਨਾ ਅਕਤੂਬਰ 2008 ਵਿੱਚ ਵਾਪਰੀ ਸੀ, ਜਦੋਂ ਪੁਰਾਣੀ ਰੰਜਸ਼ ਕਾਰਨ ਸੁਜੀਤ ਕੁਮਾਰ ਅਤੇ ਉਸ ਦੇ ਹੋਰ ਸਾਥੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸੜਕ ਕਿਨਾਰੇ ਸਿ਼ਕਾਇਤਕਰਤਾ ਨਾਲ ਗੱਲ ਕਰ ਰਹੇ ਇੱਕ ਵਿਅਕਤੀ ’ਤੇ ਹਮਲਾ ਕਰ ਦਿੱਤਾ ਸੀ ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.