SportsTop News

T-20 ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਰੋਹਿਤ ਸ਼ਰਮਾ

ਨਵੀਂ ਦਿੱਲੀ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਾਗਪੁਰ ਦੇ ਮੈਦਾਨ ‘ਤੇ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡੇ ਗਏ ਦੂਜੇ ਟੀ20 ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਤਾਂ ਦਿਵਾਈ ਹੀ, ਨਾਲ ਹੀ ਇਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕੀਤਾ। ਰੋਹਿਤ ਟੀ-20 ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਮੈਦਾਨ ਗਿੱਲਾ ਹੋਣ ਕਾਰਨ ਇਹ ਮੈਚ 8-8 ਓਵਰਾਂ ਦਾ ਸੀ ਪਰ ਹਿਟਮੈਨ ਨੇ ਪਹਿਲਾ ਛੱਕਾ ਲਗਾਉਂਦੇ ਹੀ ਰਿਕਾਰਡ ਆਪਣੇ ਨਾਂ ਕਰ ਲਿਆ।

Narinder Kaur Bharaj ਦਾ ਨਜ਼ਦੀਕੀ ਫਸਿਆ ਕਸੂਤਾ, Corruption ਮਾਮਲੇ ’ਚ ਜਾਊ ਅੰਦਰ | D5 Channel Punjabi

ਭਾਰਤੀ ਕਪਤਾਨ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਲਗਾਇਆ। ਹੁਣ ਉਹ ਕ੍ਰਿਕੇਟ ਦੇ ਛੋਟੇ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇਸ ਮਾਮਲੇ ‘ਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਪਿੱਛੇ ਛੱਡ ਦਿੱਤਾ ਹੈ। ਗੁਪਟਿਲ ਦੇ ਨਾਂ 172 ਛੱਕੇ ਹਨ। ਰੋਹਿਤ ਨੇ ਆਸਟ੍ਰੇਲੀਆ ਖਿਲਾਫ ਪਹਿਲਾ ਛੱਕਾ ਲਗਾਉਂਦੇ ਹੋਏ ਆਪਣੇ ਛੱਕਿਆਂ ਦੀ ਗਿਣਤੀ 173 ਤਕ ਪਹੁੰਚਾਈ।

Political Battle : Governor ਨੇ CM Mann ਨੂੰ ਪੜਾਇਆ ਸੰਵਿਧਾਨ, Aroosa ਨੇ Captain ’ਤੇ ਲਿਖ਼ੀ ਕਿਤਾਬ

ਟੀ-20 ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਰੋਹਿਤ ਸ਼ਰਮਾ ਪਹਿਲੇ, ਮਾਰਟਿਵ ਗੁਪਟਿਲ ਦੂਜੇ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਤੀਜੇ ਸਥਾਨ ‘ਤੇ ਹਨ। ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਗੇਲ ਨੇ 79 ਮੈਚਾਂ ‘ਚ 124 ਛੱਕੇ ਲਗਾਏ ਹਨ। ਇੰਗਲੈਂਡ ਦੇ ਇਓਨ ਮੋਰਗਨ 120 ਛੱਕਿਆਂ ਦੇ ਨਾਲ ਇਸ ਸੂਚੀ ਵਿੱਚ ਚੌਥੇ ਸਥਾਨ ‘ਤੇ ਹਨ। ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ 119 ਛੱਕਿਆਂ ਦੇ ਨਾਲ ਪੰਜਵੇਂ ਸਥਾਨ ‘ਤੇ ਹਨ।

BJP ਦਾ ਵੱਡਾ ਸਿਆਸੀ ਧਮਾਕਾ! ਸੱਦ ਲਈ ਐਮਰਜੈਂਸੀ ਮੀਟਿੰਗ, ਵਿਰੋਧੀਆਂ ਕਰਤੇ ਹੱਕੇ –ਬੱਕੇ | D5 Channel Punjabi

ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼
ਰੋਹਿਤ ਸ਼ਰਮਾ – 176 ਛੱਕੇ
ਮਾਰਟਿਨ ਗੁਪਟਿਲ – 172 ਛੱਕੇ
ਕ੍ਰਿਸ ਗੇਲ – 124 ਛੱਕੇ
ਇਓਨ ਮੋਰਗਨ – 120 ਛੱਕੇ
ਆਰੋਨ ਫਿੰਚ – 119 ਛੱਕੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button