IndiaTop News

ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਨੰਬਰ ਪਲੇਟ ਨਾਲ ਛੇੜਛਾੜ ਕਰਨ ’ਤੇ 5 ਗੁਣਾ ਜੁਰਮਾਨਾ

ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਟੋਲ ਫੀਸ ਤੋਂ ਬਚਣ ਲਈ ਜਾਣਬੁੱਝ ਕੇ ਵਾਹਨਾਂ ਦੀਆਂ ਨੰਬਰ ਪਲੇਟਾਂ ਢਕਣ ਜਾਂ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਹੁਣ ਪੰਜ ਗੁਣਾ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਅਨੁਸਾਰ ਜੁਰਮਾਨੇ ਤੋਂ ਇਲਾਵਾ ਵਾਹਨ ਚਾਲਕ ਨੂੰ ਬਣਦੀ ਟੋਲ ਫੀਸ ਵੀ ਅਦਾ ਕਰਨੀ ਪਵੇਗੀ।
ਇਹ ਨਿਯਮ ਉਨ੍ਹਾਂ ਵਾਹਨ ਚਾਲਕਾਂ ’ਤੇ ਲਾਗੂ ਹੋਵੇਗਾ, ਜੋ ਟੋਲ ਫੀਸ ਤੋਂ ਬਚਣ ਦੇ ਇਰਾਦੇ ਨਾਲ ਅੱਗੇ ਜਾਂ ਪਿੱਛੇ ਦੀ ਨੰਬਰ ਪਲੇਟ ਢਕਦੇ ਹਨ, ਉਸ ਨਾਲ ਛੇੜਛਾੜ ਕਰਦੇ ਹਨ ਜਾਂ ਵਾਹਨ ’ਤੇ ਫਾਸਟੈਗ ਨਹੀਂ ਲਗਾਉਂਦੇ। ਮੰਤਰਾਲੇ ਨੇ ਕਿਹਾ ਕਿ ਜੁਰਮਾਨਾ ਸਿਰਫ਼ ਉਨ੍ਹਾਂ ਮਾਮਲਿਆਂ ’ਚ ਲਗਾਇਆ ਜਾਵੇਗਾ, ਜਿੱਥੇ ਟੋਲ ਫੀਸ ਤੋਂ ਬਚਣ ਦੀ ਨੀਅਤ ਸਾਬਤ ਹੋਵੇਗੀ। ਅਜਿਹੇ ਵਾਹਨਾਂ ਦੀ ਪਛਾਣ ਤਕਨੀਕੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।
ਮਲਟੀ-ਲੇਨ ਫ੍ਰੀ ਫਲੋ (ਐੱਮ.ਐੱਲ.ਐੱਫ.ਐੱਫ.) ਇਕ ਬਿਨਾਂ ਬੈਰੀਅਰ ਵਾਲੀ ਇਲੈਕਟ੍ਰਾਨਿਕ ਟੋਲ ਪ੍ਰਣਾਲੀ ਹੈ। ਇਸ ’ਚ ਫਾਸਟੈਗ ਰੀਡਰ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰਿਆਂ ਰਾਹੀਂ ਵਾਹਨਾਂ ਦੀ ਪਛਾਣ ਕਰਕੇ ਟੋਲ ਫੀਸ ਆਪਣੇ ਆਪ ਕੱਟ ਲਈ ਜਾਂਦੀ ਹੈ।
ਇਸ ਨਾਲ ਵਾਹਨਾਂ ਨੂੰ ਰੁਕਣ ਦੀ ਲੋੜ ਨਹੀਂ ਪੈਂਦੀ ਤੇ ਸਮੇਂ, ਬਾਲਣ ਦੀ ਬੱਚਤ ਦੇ ਨਾਲ ਆਵਾਜਾਈ ਦੀ ਭੀੜ ਤੇ ਪ੍ਰਦੂਸ਼ਣ ਵੀ ਘਟਦਾ ਹੈ। ਇਹ ਜੁਰਮਾਨਾ ਮੌਜੂਦਾ ਐੱਮ.ਐੱਲ.ਐੱਫ.ਐੱਫ. ਟੋਲ ਪਲਾਜ਼ਿਆਂ ਦੇ ਨਾਲ-ਨਾਲ ਭਵਿੱਖ ’ਚ ਸ਼ੁਰੂ ਹੋਣ ਵਾਲੇ ਅਜਿਹੇ ਸਾਰੇ ਟੋਲ ਪਲਾਜ਼ਿਆਂ ’ਤੇ ਵੀ ਲਾਗੂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button