ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 16.52 ਕਰੋੜ ਤੋਂ ਪਾਰ 34.2 ਲੱਖ ਲੋਕਾਂ ਦੀ ਮੌਤ
ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 16.52 ਕਰੋੜ ਤੋਂ ਜ਼ਿਆਦਾ ਹੋ ਗਏ ਹਨ ਜਦੋਂ ਕਿ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34.2 ਲੱਖ ਹੋ ਗਈ ਹੈ। ਇਹ ਆਂਕੜੇ ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਜਾਰੀ ਕੀਤੇ ਹਨ। ਸ਼ੁੱਕਰਵਾਰ ਦੀ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਨੇ ਖੁਲਾਸਾ ਕੀਤਾ ਕਿ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 165,253,588 ਅਤੇ 3,425, 648 ਹੋ ਗਈ ਹੈ।
ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !
ਸੀਐਸਐਸਈ ਅਨੁਸਾਰ ਦੁਨੀਆਂ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 33,055,801 ਅਤੇ 588,531 ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਸੰਕਰਮਣ ਦੇ ਮਾਮਲਿਆਂ ‘ਚ ਭਾਰਤ 25,772,440 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਸੀਐਸਐਸਈ ਦੇ ਅੰਕੜਿਆਂ ਅਨੁਸਾਰ 30 ਲੱਖ ਤੋਂ ਜ਼ਿਆਦਾ ਮਾਮਲਿਆਂ ਵਾਲੇ ਹੋਰ ਸਭ ਤੋਂ ਖ਼ਰਾਬ ਦੇਸ਼ ਬ੍ਰਾਜ਼ੀਲ (15,894,094), ਫ਼ਰਾਂਸ (5,979,099), ਤੁਰਕੀ (5,160,423), ਰੂਸ(4,917,906), ਯੂਕੇ(4, 471,061), ਇਟਲੀ (4,178,261), ਜਰਮਨੀ (3,638,504), ਸਪੇਨ (3,631,661),ਅਰਜਨਟੀਨਾ ( 3,447,044) ਅਤੇ ਕੋਲੰਬੀਆ ( 3,177,212) ਹੈ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 4,44,094 ਮੌਤਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (287,122), ਮੈਕਸੀਕੋ (220,493), ਯੂਕੇ (127,963), ਇਟਲੀ (124,810), ਰੂਸ (115,393) ਅਤੇ ਫ਼ਰਾਂਸ (108,343) ‘ਚ 100, 000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.