PunjabTop News

ਖਹਿਰਾ ਫਾਰਮ ‘ਤੇ ਜੁੜੀ ਕਾਵਿ ਮਹਿਫ਼ਿਲ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਦੇ ਡੇਰਾਬਸੀ ਵਿਖੇ ਫ਼ਾਰਮ ਹਾਊਸ ਉੱਤੇ ਨਾਮਵਰ ਸ਼ਾਇਰਾਂ ਵਲੋਂ ਕਵਿਤਾਵਾਂ ਦੀ ਛਹਿਬਰ ਲਗਾਈ ਗਈ। ਜਿਸ ਵਿੱਚ ਪੰਜਾਬ, ਚੰਡੀਗੜ੍ਹ ਤੋਂ ਇਲਾਵਾ ਇੰਗਲੈਂਡ ਅਤੇ ਕੈਨੇਡਾ ਤੋਂ ਆਏ ਹੋਏ ਕਵੀਆਂ /ਕਵਿਤਰੀਆਂ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ। ਇਸ ਅਵਸਰ ਤੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਪ੍ਰਸਪਰ ਸਨੇਹ ਅਤੇ ਸਦਭਾਵਨਾ ਵਾਲੇ ਭਾਵਾਂ ਨਾਲ ਸਰਸ਼ਾਰ ਰਚਨਾਵਾਂ ਪੇਸ਼ ਕੀਤੀਆਂ ਗਈਆਂ\। ਇਸ ਕਾਵਿ ਮਹਿਫਲ ਵਿੱਚ ਕੈਨੇਡਾ ਤੋਂ ਉਚੇਚੇ ਤੌਰ ‘ਤੇ ਸ਼ਿਫਾਲੀ ਸ਼ਰਮਾ, ਇੰਗਲੈਂਡ ਤੋਂ ਅਮਰ ਜਿਓਤੀ, ਕੈਨੇਡਾ ਤੋਂ ਮੀਤਾ ਖੰਨਾ ਅਤੇ ਹਰਿਆਣਾ ਤੋਂ ਰਾਜਵੰਤੀ ਮਾਨ ਸ਼ਾਮਿਲ ਹੋਈਆਂ । ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਵਲੋਂ ਮੰਚ ਦਾ ਸੰਚਾਲਨ ਕੀਤਾ ਗਿਆ ਅਤੇ ਡਾ. ਦੀਪਕ ਮਨਮੋਹਨ ਸਿੰਘ ਸਾਰੇ ਅਰਸੇ ਦੌਰਾਨ ਦਿਲਚਸਪ ਸੂਚਨਾਵਾਂ ਸਾਂਝੀਆਂ ਕਰਦੇ ਰਹੇ। ਸ.ਮਨਜੀਤ ਸਿੰਘ ਖਹਿਰਾ ਨੇ ਆਪਣੇ ਲੰਮੇ ਸਿਆਸੀ ਜੀਵਨ ਵਿੱਚ ਰਾਜਨੀਤਕ ਉਥਲ-ਪੁਥਲ ਦਾ ਉਹ ਖਾਕਾ ਖਿੱਚਿਆ ਜਿਹੜਾ ਪਹਿਲਾਂ ਕਦੇ ਵੀ ਮੀਡੀਆ ਦੀ ਨਜ਼ਰ ਵਿੱਚ ਨਹੀਂ ਆਇਆ ਸੀ ।

ਅੰਮ੍ਰਿਤਪਾਲ ਦੀ ਨਵੀਂ ਰਣਨੀਤੀ, ਡਿਬਰੂਗੜ੍ਹ ਜੇਲ੍ਹ ਪਹੁੰਚੀ ਪਤਨੀ ਕਿਰਨਦੀਪ ਕੌਰ, ਕਲਸੀ ਦੀ ਪਤਨੀ ਵੀ ਨਾਲ |

ਕਵਿਤਾ ਪਾਠ ਕਰਨ ਵਾਲੇ ਕਵੀ/ਕਵਿਤਰੀਆਂ ਵਿੱਚ ਭਾਰਤੀ ਸਾਹਿਤ ਅਕਾਡਮੀ ਇਨਾਮ ਜੇਤੂ ਕਵੀ ਸ.ਦਰਸ਼ਨ ਬੁੱਟਰ, ਮਨਜੀਤ ਇੰਦਰਾ, ਸ਼੍ਰੀਮਤੀ ਭੁਪਿੰਦਰ ਕੌਰ ਪ੍ਰੀਤ ਸ਼੍ਰੀ (ਮੁਕਤਸਰ ਸਾਹਿਬ ਤੋਂ) ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ, ਅਵਤਾਰ ਸਿੰਘ ਭੰਵਰਾ, ਨਰਿੰਦਰ ਕੌਰ ਨਸਰੀਨ, ਅਦਬ ਮਾਨ, ਰਜਿੰਦਰ ਕੌਰ, ਸੁਸ਼ੀਲ ਦੁਸਾਂਝ, ਐਡਵੋਕੇਟ ਪਰਮਿੰਦਰ ਗਿੱਲ, ਡਾ. ਸੁਰਿੰਦਰ ਗਿੱਲ, ਰਾਜਵੰਤੀ ਮਾਨ, ਅਸ਼ੋਕ ਨਾਦਿਰ ਭੰਡਾਰੀ, ਸਿਰੀ ਰਾਮ ਅਰਸ਼, ਤਰਲੋਚਨ ਸਿੰਘ ਅਹੂਜਾ, ਸ਼੍ਰੀਮਤੀ ਸੁਰਜੀਤ ਬੈਂਸ ਆਦਿ ਸ਼ਾਮਲ ਸਨ।

ਹਰਜਿੰਦਰ ਧਾਮੀ ਨੇ ਦੱਸੀ ਪ੍ਰਕਾਸ਼ ਬਾਦਲ ਦੀ ਇੱਛਾ, ‘ਤਾਂ ਹੀ BJP ਨਾਲ ਕੀਤਾ ਸੀ ਗੱਠਜੋੜ’ | D5 Channel Punjabi

ਇਸ ਅਵਸਰ ‘ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਜ਼ਿਲਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ, ਡਾ. ਸ਼ਿੰਦਰਪਾਲ ਸਿੰਘ, ਸ਼੍ਰੀਮਤੀ ਕਮਲ ਦੁਸਾਂਝ, ਸ਼੍ਰੀਮਤੀ ਰਾਜਬੀਰ ਕੌਰ ਆਦਿ ਸ਼ਾਮਿਲ ਸਨ। ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਆਏ ਹੋਏ ਸਾਰੇ ਸਾਹਿਤਕਾਰ/ਕਲਮਕਾਰ ਦੋਸਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਇਹ ਸਥਾਨ ਹਮੇਸ਼ਾ ਹੀ ਤੁਹਾਡੇ ਸਵਾਗਤ ਵਾਸਤੇ ਉਪਲੱਭਦ ਰਹੇਗਾ। ਅੰਤ ਵਿੱਚ ਡਾ.ਸ਼ਿੰਦਰਪਾਲ ਸਿੰਘ ਨੇ ਖਹਿਰਾ ਪਰਿਵਾਰ ਦਾ ਇਸ ਸ਼ਾਨਦਾਰ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button