InternationalTop News

ਪਰਿਵਾਰ ਨੇ Google ‘ਤੇ ਲਾਇਆ ਮਾਨਸਿਕ ਹਾਲਤ ਵਿਗਾੜਨ ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼

ਨੌਰਥ ਕੈਰੋਲੀਨਾ ਦੀ ਇੱਕ ਨਾਬਾਲਗ ਲੜਕੀ ਦੇ ਮਾਪਿਆਂ ਨੇ ਗੂਗਲ ‘ਤੇ ਬਿਲਕੁਲ ਇਹੀ ਦੋਸ਼ ਲਗਾਏ ਹਨ।
ਉਨ੍ਹਾਂ ਮੁਤਾਬਕ, ਐਮਾ ਨੇ ਸਕੂਲ ਤੋਂ ਮਿਲੇ ਲੈਪਟਾਪ ‘ਤੇ AI ਮੋਡ ਰਾਹੀਂ ਗੂਗਲ ਦੇ Gemini ਨਾਲ ਲਗਪਗ ਤਿੰਨ ਮਹੀਨਿਆਂ ਤੱਕ ਗੱਲਬਾਤ ਕੀਤੀ। ਹੁਣ ਮਾਪਿਆਂ ਦਾ ਦਾਅਵਾ ਹੈ ਕਿ ਇਸ ਗੱਲਬਾਤ ਨੇ ਉਨ੍ਹਾਂ ਦੀ ਧੀ ਦੀ ਮਾਨਸਿਕ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ।
ਸਕੂਲ ਨੇ Gemini ਚੈਟਬੋਟ ਨੂੰ ਵੱਖਰੇ ਤੌਰ ‘ਤੇ ਬਲੌਕ ਕੀਤਾ ਹੋਇਆ ਸੀ, ਇਸ ਲਈ ਉਸ ਨੇ ਗੂਗਲ ਸਰਚ ਵਿੱਚ ਪਹਿਲਾਂ ਤੋਂ ਮੌਜੂਦ AI ਮੋਡ ਰਾਹੀਂ ਇਸ ਦੀ ਵਰਤੋਂ ਕੀਤੀ। ਉਸ ਨੇ ਡਿਪ੍ਰੈਸ਼ਨ ਅਤੇ ਖੁਦਕੁਸ਼ੀ ਦੇ ਵਿਚਾਰਾਂ ਬਾਰੇ ਗੱਲ ਕੀਤੀ ਅਤੇ ਕਥਿਤ ਤੌਰ ‘ਤੇ ਚੈਟਬੋਟ ਦੀ ਮਦਦ ਨਾਲ ਆਪਣੀ ਮੌਤ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ।
ਇਹ ਮੁਕੱਦਮਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਲੀਫੋਰਨੀਆ ਸੁਪੀਰੀਅਰ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਸ਼ਿਕਾਇਤਕਰਤਾ ਦੀ ਪਛਾਣ ‘ਐਮਾ ਡੋ’ ਵਜੋਂ ਕੀਤੀ ਗਈ ਹੈ, ਜੋ ਨੌਰਥ ਕੈਰੋਲੀਨਾ ਦੀ 13 ਸਾਲਾ ਵਿਦਿਆਰਥਣ ਹੈ। ਉਸ ਦੀ ਪਛਾਣ ਸੁਰੱਖਿਅਤ ਰੱਖਣ ਲਈ ਸਕੂਲ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ।
ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਗੂਗਲ ਨੂੰ ਪਤਾ ਸੀ ਕਿ ‘Gemini 3 Flash’ ਅਸੁਰੱਖਿਅਤ ਹੈ ਅਤੇ ਇਹ ਯੂਜ਼ਰ ਦੀਆਂ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲਦਾ।
ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਲੜਕੀ ਦੇ ਸਕੂਲ ਵਿੱਚ ਇੱਕ ਅਜਿਹਾ ਮਾਨੀਟਰਿੰਗ ਸਾਫਟਵੇਅਰ ਲਗਾਇਆ ਗਿਆ ਸੀ, ਜਿਸ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਸੰਕੇਤਾਂ ਦੀ ਪਛਾਣ ਕਰਨ ਲਈ ਤਿਆਰ ਕੀਤਾ ਗਿਆ ਸੀ। ਪਰ ਸ਼ਿਕਾਇਤ ਮੁਤਾਬਕ, ਇਸ ਥਰਡ ਪਾਰਟੀ ਮਾਨੀਟਰਿੰਗ ਸਾਫਟਵੇਅਰ ਨੇ AI ਚੈਟ ਨੂੰ ਨਹੀਂ ਫੜਿਆ, ਸਗੋਂ ‘Funeral’ ਨਾਮ ਦੇ ਇੱਕ ਗੂਗਲ ਡੌਕ ਨੂੰ ਪਛਾਣਿਆ, ਜਿਸ ਨੂੰ ਲੜਕੀ ਨੇ ਲਿਖਿਆ ਸੀ।
ਸਕੂਲ ਅਧਿਕਾਰੀਆਂ ਤੱਕ ਇਹ ਅਲਰਟ ਪਹੁੰਚਣ ਵਿੱਚ ਵੀ ਕਈ ਮਹੀਨੇ ਲੱਗ ਗਏ। ਪਰਿਵਾਰ ਦੇ ਵਕੀਲ ਮੁਤਾਬਕ, ਇਹ ਅਲਰਟ ਅਜਿਹੇ ਕਾਊਂਸਲਰ ਕੋਲ ਪਹੁੰਚਿਆ ਸੀ, ਜੋ ਨੌਂ ਮਹੀਨੇ ਪਹਿਲਾਂ ਹੀ ਸਕੂਲ ਛੱਡ ਚੁੱਕਾ ਸੀ। ਖੁਸ਼ਕਿਸਮਤੀ ਨਾਲ ਉਸ ਸਾਬਕਾ ਕਰਮਚਾਰੀ ਨੇ ਇਹ ਜਾਣਕਾਰੀ ਅੱਗੇ ਪਹੁੰਚਾ ਦਿੱਤੀ ਅਤੇ ਲੜਕੀ ਦੇ ਮਾਪਿਆਂ ਨੂੰ ਸਮੇਂ ਸਿਰ ਇਸ ਬਾਰੇ ਪਤਾ ਲੱਗ ਗਿਆ।
ਉਸ ਦੇ ਮਾਪਿਆਂ ਨੇ ਗੂਗਲ ਅਤੇ ਉਸ ਦੀ ਪੇਰੈਂਟ ਕੰਪਨੀ ‘Alphabet’ ਖ਼ਿਲਾਫ਼ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ Gemini ਇੱਕ ਮਾਨਸਿਕ ਤੌਰ ‘ਤੇ ਕਮਜ਼ੋਰ ਸਥਿਤੀ ਵਿੱਚੋਂ ਲੰਘ ਰਹੇ ਬੱਚੇ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਿਹਾ।ਪਰਿਵਾਰ ਦੀ ਵਕੀਲ ਜੂਲੀ ਲਿਡੇਲ ਨੇ ਕਿਹਾ, “ਗੂਗਲ ਨੂੰ ਪਬਲਿਕ ਸਕੂਲਾਂ ‘ਤੇ ਆਪਣੀ ਪਕੜ ਦੀ ਵਰਤੋਂ ਕਰਕੇ ਲੱਖਾਂ ਬੱਚਿਆਂ ‘ਤੇ ਆਪਣਾ ਖ਼ਤਰਨਾਕ Gemini ਚੈਟਬੋਟ ਥੋਪਣ ਦਾ ਕੋਈ ਅਧਿਕਾਰ ਨਹੀਂ ਹੈ।”ਪਿਛਲੇ ਸਾਲ ਸਤੰਬਰ ਦੇ ਆਖ਼ਰੀ ਹਫ਼ਤੇ ਵਿੱਚ ਐਮਾ ਨੇ ਸਕੂਲ ਤੋਂ ਮਿਲੇ Chromebook ‘ਤੇ ਪੜ੍ਹਾਈ ਨਾਲ ਜੁੜੇ ਸਵਾਲਾਂ ਦੇ ਜਵਾਬ ਲੈਣ ਲਈ ਗੂਗਲ ਦੇ AI ਫੀਚਰਜ਼ ਦੀ ਵਰਤੋਂ ਸ਼ੁਰੂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਉਸ ਦਾ ਸਭ ਤੋਂ ਪਹਿਲਾ ਸਵਾਲ ਗੂਗਲ ਦੇ ਨਾਮ ਅਤੇ ਲੋਗੋ ਦੀ ਸ਼ੁਰੂਆਤ ਬਾਰੇ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button