Breaking NewsD5 specialIndiaNewsTop News

DSGMC ਚੋਣਾਂ ਦੇ ਨਤੀਜੇ ਅੱਜ, ਦੇਖੋ ਕਿਸਦੇ ਸਿਰ ਸਜੇਗਾ ਦਿੱਲੀ ਚੋਣਾਂ ਦਾ ਤਾਜ !

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਆਉਣੇ ਹਨ। ਇਸ ਸਬੰਧੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਦੁਪਹਿਰ 2.30 ਵਜੇ ਤੱਕ ਨਤੀਜੇ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਅਕਾਲੀ ਦਲ ਤਕਰੀਬਨ 10 ਸੀਟਾਂ ’ਤੇ ਅੱਗੇ ਚਲ ਰਿਹਾ ਹੈ ਜਦਕਿ 1-1 ਸੀਟ ’ਤੇ ਸਰਨਾ ਦਲ ਤੇ ਜਾਗੋ ਪਾਰਟੀ ਅੱਗੇ ਚਲ ਰਹੀ ਹੈ।

🔴LIVE :ਕਾਂਗਰਸ ‘ਚ ਬਗਾਵਤ, ਬਾਗੀ ਹੋਏ ਮੰਤਰੀ! ਖਤਰੇ ‘ਚ ਕੈਪਟਨ ਦੀ ਕੁਰਸੀ!ਕਿਸਾਨਾਂ ਦੀ ਜਿੱਤ,ਅੰਦੋਲਨ ਖਤਮ,ਵੰਡੇ ਲੱਡੂ!

ਮਿਲੀ ਜਾਣਕਾਰੀ ਮੁਤਾਬਕ ਵਾਰਡ ਨੰਬਰ 1 ਰੋਹਿਣੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਵਿਰਕ 386ਵੋਟਾਂ ਤੋਂ ਅੱਗੇ ਚਲ ਰਹੇ ਹਨ। ਇਸੇ ਤਰੀਕੇ ਵਾਰਡ ਨੰਬਰ 3, 8, 14, 42, 43, 44 ਅਤੇ 45 ਵਿਚ ਅਕਾਲੀ ਦਲ ਅੱਗੇ ਚਲ ਰਿਹਾ ਹੈ ਜਦਕਿ ਵਾਰਡ ਨੰਬਰ 46 ਵਿਚ ਜਾਗੋ ਪਾਰਟੀ ਦੇ ਉਮੀਦਵਾਰ ਮੰਗਲ ਸਿੰਘ 115 ਵੋਟਾਂ ਤੋਂ ਅੱਗੇ ਹਨ। ਇਸੇ ਤਰੀਕੇ ਹਰੀ ਨਗਰ ਸੀਟ ਤੋਂ ਸਰਨਾ ਦਲ ਦੇ ਤਜਿੰਦਰ ਗੋਪਾ ਅੱਗੇ ਚਲ ਰਹੇ ਹਨ।

ਦਿੱਲੀ ਕਮੇਟੀ ਚੋਣਾਂ, ਵੋਟਾਂ ਦੀ ਗਿਣਤੀ ਸ਼ੁਰੂ, ਆਉਣਗੇ ਨਤੀਜੇ | D5 Channel Punjabi

ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button