Breaking NewsD5 specialIndiaNewsPoliticsPunjab

ਕਾਂਗਰਸ ‘ਚ ਫੇਰ ਪਿਆ ਕਲੇਸ਼, ਹੁਣ ਮੰਤਰੀ ਬਾਜਵਾ ਤੇ ਸ਼ੇਖੜੀ ‘ਚ ਵੀ ਖੜਕੀ

ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਏਸੇ ਦੇ ਚੱਲਦਿਆਂ ਹੁਣ ਵਿਧਾਇਕਾਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ। ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਦੀ ਇਹ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ। ਕੈਪਟਨ ਦੇ ਹੱਥ ‘ਚ ਹੱਥ ਪਾਈ ਖੜੇ ਵਿਧਾਇਕ ਹੁਣ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਨੂੰ ਹੁਣ ਤੱਕ ਕੋਈ ਮਨਾਉਣ ਨਹੀਂ ਆਇਆ।

ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!

ਐਮਐਲਏ ਸਾਬ੍ਹ ਤਾਂ ਕੈਪਟਨ ਦੀ ਕੋਠੀ ਅੱਗੇ ਧਰਨਾ ਦੇਣ ਦੀ ਗੱਲ ਕਹਿੰਦੇ ਸੀ ਵਿਕਾਸ ਦੇ ਨਾਮ ‘ਤੇ ਕੈਪਟਨ ਨਾਲ ਮੱਥਾ ਲਾਇਆ ਤੇ ਹੁਣ ਤੱਕ ਕੈਪਟਨ ਨੇ ਸਾਰ ਨਹੀਂ ਲਈ। ਕਾਂਗਰਸ ਦਾ ਅੰਦਰੂਨੀ ਕਲੇਸ਼ ਬਟਾਲਾ ‘ਚ ਵੀ ਪਿਆ ਹੋਇਆ ਹੈ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਆਹਮੋ-ਸਾਹਮਣੇ ਹਨ ਇਸ ‘ਤੇ ਵੀ ਨਿਰਮਲ ਸਿੰਘ ਨੇ ਪ੍ਰਤੀਕਿਰਿਆ ਦਿੱਤੀ। ਐਮਐਲਏ ਨਿਰਮਲ ਸਿੰਘ ਸ਼ੁਤਰਾਣਾ ਨੇ ਕੇਜਰੀਵਾਲ ਦੀਆਂ ਸਿਫਤਾਂ ਦੇ ਵੀ ਪੁਲ ਬੰਨ੍ਹੇ ਹਨ।

ਕਾਂਗਰਸ ‘ਚ ਫੇਰ ਪਿਆ ਕਲੇਸ਼, ਹੁਣ ਮੰਤਰੀ ਬਾਜਵਾ ਤੇ ਸ਼ੇਖੜੀ ‘ਚ ਵੀ ਖੜਕੀ

ਤੁਸੀਂ ਸੁਣਿਆ ਕਿ ਮੁੱਖ ਮੰਤਰੀ ਆਪਣੇ ਲੋਕਾਂ ‘ਚ ਜਾ ਕੇ ਕਹਿਣ ਕਿ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਵੋਟਾਂ ਦਿਓ ਨਹੀਂ ਤਾਂ ਨਾ ਦਿਓ। ਕੇਜਰੀਵਾਲ ਦੀ ਸਿਫ਼ਤ ਦੇ ਬਹਾਨੇ ਕਿਤੇ ਨਾ ਕਿਤੇ ਆਪਣਾ ਦਰਦ ਵੀ ਨਿਰਮਲ ਸਿੰਘ ਸ਼ੁਤਰਾਣਾ ਨੇ ਬਿਆਨ ਕਰ ਦਿੱਤਾ। ਕਿਉਂ ਕਿ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਹੋ ਕੇ ਹੀ ਐਮਐਲਏ ਸਾਬ੍ਹ ਨੇ ਬਗ਼ਾਵਤੀ ਝੰਡਾ ਚੁੱਕਿਆ ਸੀ। ਹੁਣ ਕੈਪਟਨ ਸ਼ੁਤਾਰਾਣਾ ਨੂੰ ਮਨਾਉਂਦੇ ਹਨ ਜਾਂ ਫੇਰ ਇਹ ਨਾਰਾਜ਼ਗੀ ਸਰਕਾਰ ਨੂੰ ਮਹਿੰਗੀ ਪਏਗੀ, ਇਹ ਸਮਾਂ ਤੈਅ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button