PunjabPunjabTop News

ਪਟਿਆਲਾ ਦੀ ‘ਰਾਜੀਵ ਗਾਂਧੀ ਲਾਅ (RGNUL) ਯੂਨੀਵਰਸਿਟੀ’ ਦਾ ਨਾਂ ਬਦਲਣ ਦੀ ਤਿਆਰੀ

ਪਟਿਆਲਾ ‘ਚ ਮੋਜੂਦਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੀ ਅਕਾਦਮਿਕ ਕੌਂਸਲ ਨੇ ਸੰਸਥਾ ਦੇ ਨਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਯੂਨੀਵਰਸਿਟੀ ਦਾ ਨਾਂ ਬਦਲ ਕੇ ‘ਨੈਸ਼ਨਲ ਲਾਅ ਯੂਨੀਵਰਸਿਟੀ ਪੰਜਾਬ’ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਪ੍ਰੋ. ਜੈਸ਼ੰਕਰ ਸਿੰਘ ਨੇ ਪੁਸ਼ਟੀ ਕੀਤੀ ਕਿ ਅਕਾਦਮਿਕ ਕੌਂਸਲ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਅਗਲੇਰੀ ਕਾਰਵਾਈ ਲਈ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿਧਾਨ ਸਭਾ ਵੱਲੋਂ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ
ਪੰਜਾਬ ਐਕਟ, 2006’ ਰਾਹੀਂ ਕੀਤੀ ਗਈ ਸੀ। ਇਸ ਨੇ 26 ਮਈ 2006 ਨੂੰ ਪਟਿਆਲਾ ਦੀ ਇਤਿਹਾਸਕ ਇਮਾਰਤ ਮਹਿੰਦਰਾ ਕੋਠੀ ਤੋਂ ਆਪਣਾ ਕੰਮ-ਕਾਜ ਸ਼ੁਰੂ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button