IndiaTop News

ਹਰਿਆਣਾ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠਾਂ ਦਬੇ ਮਜ਼ਦੂਰ, ਬਚਾਅ ਕੰਮ ਜਾਰੀ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ‘ਚ ਉਦਯੋਗ ਵਿਹਾਰ ਫੇਜ਼-1 ‘ਚ ਸੋਮਵਾਰ ਯਾਨੀ ਕਿ ਅੱਜ ਇਮਾਰਤ ਦਾ ਇਕ ਹਿੱਸਾ ਢਹਿ ਗਿਆ। ਇਸ ਹਾਦਸੇ ‘ਚ 2 ਮਜ਼ਦੂਰ ਮਲਬੇ ਹੇਠਾਂ ਫਸ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਚਾਅ ਦਲ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ ਅਤੇ ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

Gurudwara ‘ਚ ਕੀਤੀ ਗਲਤ ਹਰਕਤ, ਲਾਹ ਦਿੱਤੀ ਸ਼ਰਮ, ਭੰਗ ਹੋਈ ਮਰਿਆਦਾ | D5 Channel Punjabi

ਡਿਪਟੀ ਪੁਲਿਸ ਕਮਿਸ਼ਨਰ ਦੀਪਕ ਸਹਾਰਨ ਨੇ ਕਿਹਾ ਕਿ 3 ਮਜ਼ਦੂਰ ਫਸ ਗਏ, ਉਨ੍ਹਾਂ ’ਚੋਂ ਇਕ ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਪੁਰਾਣੀ ਇਮਾਰਤ ਸੀ, ਜਿਸ ਨੂੰ 26 ਸਤੰਬਰ ਤੋਂ ਢਾਹਿਆ ਜਾ ਰਿਹਾ ਸੀ। ਇਹ ਤਿੰਨ ਮੰਜ਼ਿਲ ਉੱਚੀ ਇਮਾਰਤ ਸੀ, ਜਿਸ ’ਚੋਂ ਦੋ ਮੰਜ਼ਿਲਾਂ ਨੂੰ ਢਾਹ ਦਿੱਤਾ ਗਿਆ ਸੀ। ਬਾਕੀ ਹਿੱਸਾ ਡਿੱਗ ਗਿਆ ਸੀ, ਜਿਸ ਦੇ ਹੇਠਾਂ 3 ਮਜ਼ਦੂਰ ਫਸ ਗਏ ਸਨ। ਇਕ ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ ਬਚਾਅ ਕੰਮ ਜਾਰੀ ਹੈ। ਓਧਰ ਸੂਬਾ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਟੀਮਾਂ ਵੀ ਬਚਾਅ ਕੰਮ ’ਚ ਮਦਦ ਲਈ ਮੌਕੇ ’ਤੇ ਮੌਜੂਦ ਹਨ ਕਿਉਂਕਿ ਦੋ ਹੋਰ ਮਜ਼ਦੂਰ ਅਜੇ ਵੀ ਮਲਬੇ ਹੇਠਾਂ ਫਸੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button