Breaking NewsD5 specialIndiaNewsPunjab

ਭੜਕੇ ਲੋਕਾਂ ਨੇ ਕਾਂਗਰਸੀ ਵਿਧਾਇਕ ‘ਤੇ ਕੀਤਾ ਹਮਲਾ

ਮੋਗਾ ਦੇ ਸਿਵਲ ਹਸਪਤਾਲ ਵਿੱਚ ਅੱਜ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ‘ਤੇ ਹਮਲਾ ਹੋ ਗਿਆ। ਇਸ ਹਮਲੇ ਵਿਚ ਲੋਕਾਂ ਨੇ ਉਸਦੀ ਗੱਡੀ ਦੀ ਭੰਨ-ਤੋੜ ਕੀਤੀ। ਵਿਧਾਇਕ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਵਿਧਾਇਕ ਨੇ ਭੱਜ ਕੇ ਜਾਨ ਬਚਾਈ।

ਇਹ ਵੀ ਦੇਖੋ….ਤਰਨ ਤਾਰਨ ਦੇ ਪਿੰਡ ‘ਚ ਵਾਪਰੀ ਘਟਨਾ

ਦਰਅਸਲ ਵਿਆਹ ਵਿੱਚ ਗੋਲੀ ਚੱਲਣ ਨਾਲ ਡੀਜੇ ਵਾਲੇ ਦੀ ਮੌਤ ਹੋ ਗਈ ਸੀ। ਪਰਿਵਾਰ ਵਾਲੇ ਇਨਸਾਫ ਲਈ ਧਰਨੇ ‘ਤੇ ਬੈਠੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।

ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਅੱਜ ਹਸਪਤਾਲ ਪਹੁੰਚੇ। ਵਿਧਾਇਕ ਨੇ ਕਿਹਾ ਕਿ ਇਹੋ ਜਿਹੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਗੱਲ ਤੋਂ ਪਰਿਵਾਰ ਵਾਲੇ ਭੜਕ ਗਏ। ਉਨ੍ਹਾਂ ਵਿਧਾਇਕ ਦੀ ਗੱਡੀ ਭੰਨ ਦਿੱਤੀ। ਵਿਧਾਇਕ ‘ਤੇ ਵੀ ਹਮਲਾ ਕਰ ਦਿੱਤਾ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button