IndiaTop News

ਨੇਪਾਲ ਹੜ੍ਹਾਂ ‘ਚ ਲਾਪਤਾ 213 ਭਾਰਤੀਆਂ ਨੂੰ ਮ੍ਰਿਤਕ ਐਲਾਨਣ ਦੀ ਪ੍ਰਕਿਰਿਆ ਸ਼ੁਰੂ

ਨੇਪਾਲ ਸਰਕਾਰ ਨੇ ਅਗਸਤ ਮਹੀਨੇ ਵਿਚ ਤ੍ਰਿਸ਼ੂਲੀ-ਭੋਟੇਕੋਸ਼ੀ ਨਦੀ ਵਿਚ ਅਚਾਨਕ ਆਏ ਭਿਆਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ 213 ਭਾਰਤੀ ਨਾਗਰਿਕਾਂ ਨੂੰ ਮ੍ਰਿਤਕ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕੌਮੀ ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.ਏ.) ਨੇ ਉਨ੍ਹਾਂ ਨੇਪਾਲੀ ਅਤੇ ਵਿਦੇਸ਼ੀ ਨਾਗਰਿਕਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਹੈ, ਜੋ 26 ਅਗਸਤ ਨੂੰ ਆਏ ਹੜ੍ਹ ਤੋਂ ਬਾਅਦ ਲਾਪਤਾ ਹੋ ਗਏ ਸਨ। ਇਸ ਹੜ੍ਹ ਵਿਚ ਘੱਟੋ-ਘੱਟ 1,500 ਲੋਕਾਂ ਦੀ ਜਾਨ ਚਲੀ ਗਈ ਸੀ।
ਐੱਨ.ਡੀ.ਆਰ.ਆਰ.ਐੱਮ.ਏ. ਅਨੁਸਾਰ, 19 ਦੇਸ਼ਾਂ ਦੇ ਕੁੱਲ 623 ਵਿਦੇਸ਼ੀ ਨਾਗਰਿਕ ਲਾਪਤਾ ਹੋਏ ਸਨ। ਇਸ ਸੂਚੀ ਵਿਚ ਕੁੱਲ 3,915 ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ 3,292 ਨੇਪਾਲੀ ਨਾਗਰਿਕ ਅਤੇ 623 ਵਿਦੇਸ਼ੀ ਨਾਗਰਿਕ ਹਨ। ਅਥਾਰਟੀ ਨੇ ਸੂਚੀ ਵਿਚ ਨਾਮ ਜੋੜਨ, ਹਟਾਉਣ ਜਾਂ ਦਰਜ ਵੇਰਵਿਆਂ ਵਿਚ ਸੋਧ ਕਰਨ ਲਈ ਇਤਰਾਜ਼ ਅਤੇ ਸੁਝਾਅ ਮੰਗੇ ਹਨ।
ਇੱਕ ਪ੍ਰੈਸ ਬਿਆਨ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਜੇਕਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸੂਚੀ ਸਬੰਧੀ ਕੋਈ ਇਤਰਾਜ਼ ਹੈ ਜਾਂ ਉਹ ਕੋਈ ਬਦਲਾਅ ਕਰਵਾਉਣਾ ਚਾਹੁੰਦੇ ਹਨ, ਤਾਂ ਉਹ 2 ਦਸੰਬਰ ਤੋਂ ਪਹਿਲਾਂ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ।
ਦੂਤਾਵਾਸ ਨੇ ਕਿਹਾ ਕਿ ਸੁਝਾਅ ਅਤੇ ਸੋਧਾਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੇਪਾਲ ਸਰਕਾਰ ਸੂਚੀ ਨੂੰ ਅੰਤਿਮ ਰੂਪ ਦੇਵੇਗੀ ਅਤੇ ਇਨ੍ਹਾਂ ਲੋਕਾਂ ਦੀ ਮੌਤ ਦਾ ਰਸਮੀ ਐਲਾਨ ਕਰੇਗੀ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਨੇਪਾਲ ਦੇ ਸਥਾਨਕ ਅਧਿਕਾਰੀਆਂ ਤੋਂ ਇਨ੍ਹਾਂ ਲੋਕਾਂ ਦੇ ਮੌਤ ਦੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਦੂਤਾਵਾਸ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਵਾਧੂ ਜਾਣਕਾਰੀ ਅਤੇ ਦਸਤਾਵੇਜ਼ ਮੰਗੇ ਜਾ ਸਕਦੇ ਹਨ।
ਹੜ੍ਹ ਵਿਚ ਲਾਪਤਾ ਹੋਏ ਵਿਦੇਸ਼ੀ ਨਾਗਰਿਕਾਂ ਵਿਚ 213 ਭਾਰਤੀ ਸ਼ਾਮਲ ਹਨ। ਇਸ ਤੋਂ ਇਲਾਵਾ ਚੀਨ ਦੇ 85, ਅਮਰੀਕਾ ਦੇ 69, ਯੂਕਰੇਨ ਅਤੇ ਮਲੇਸ਼ੀਆ ਦੇ 54-54, ਆਸਟ੍ਰੇਲੀਆ ਦੇ 33, ਬ੍ਰਿਟੇਨ ਦੇ 32 ਅਤੇ ਕੈਨੇਡਾ ਦੇ 27 ਨਾਗਰਿਕ ਵੀ ਲਾਪਤਾ ਹਨ। ਐੱਨ.ਡੀ.ਆਰ.ਆਰ.ਐੱਮ.ਏ. ਅਨੁਸਾਰ ਇਸੇ ਤਰ੍ਹਾਂ ਰੂਸ ਦੇ 11, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ 9-9, ਜਰਮਨੀ ਦੇ 8, ਦੱਖਣੀ ਅਫ਼ਰੀਕਾ ਦੇ 6, ਫਰਾਂਸ ਦੇ 4, ਹੰਗਰੀ, ਬੈਲਜੀਅਮ ਅਤੇ ਕਜ਼ਾਕਿਸਤਾਨ ਦੇ 2-2 ਅਤੇ ਬੇਲਾਰੂਸ ਦਾ 1 ਨਾਗਰਿਕ ਵੀ ਲਾਪਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button