PunjabPunjabTop News

ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਭੇਜਿਆ ਗਿਆ ਜੇਲ੍ਹ

ਮੋਹਾਲੀ ਪੁਲਿਸ ਨੇ ਸੋਮਵਾਰ ਰਾਤ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਸੀ। ਮੁਹਾਲੀ ਪੁਲੀਸ ਦੇ ਸੀਆਈਏ ਵਿੰਗ ਦੀ ਟੀਮ ਦੇਰ ਸ਼ਾਮ ਉਸ ਦੇ ਘਰ ਪੁੱਜੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਹੈ। ਮਾਲਵਿੰਦਰ ਨੂੰ ਆਈਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸੇ ਫੇਸਬੁੱਕ ਪੋਸਟ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ। ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈਪੁਲਿਸ ਨੇ ਐਫ ਆਈ ਆਰ ਨੰਬਰ 107 ਆਈ ਟੀ ਸਿਟੀ ਥਾਣਾ ਮੋਹਾਲੀ ‘ਚ ਮਾਲੀ ਵਿਰੁੱਧ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 299 ਅਧੀਨ ਪਰਚਾ ਦਰਜ ਕੀਤਾ ਹੈ। ਮੋਹਾਲੀ ਪੁਲਿਸ ਨੂੰ ਅਮਿਤ ਜੈਨ ਨਾਂ ਦੇ ਵਿਅਕਤੀ ਨੇ ਅਰਜ਼ੀ ਦਿੱਤੀ ਸੀ ਕਿ ਉਹ ਟੀ. ਵੀ. ਦੇਖ ਰਿਹਾ ਸੀ ਜਿਸ ਵਿੱਚ ਮਾਲਵਿੰਦਰ ਸਿੰਘ ਮਾਲੀ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਟਿੱਪਣੀ ਕਰ ਰਿਹਾ ਸੀ, ਜਿਸ ਨਾਲ ਉਸ ਨੂੰ ਬਹੁਤ ਦੁੱਖ ਪਹੁੰਚਿਆ ਤੇ ਮੈਂ ਤੇ ਹਿੰਦੂ ਸਮਾਜ ‘ਚ ਬਹੁਤ ਰੋਸ ਹੈ। ਪੁਲਿਸ ਨੇ ਉਸਦੀ ਅਰਜ਼ੀ ‘ਤੇ ਕਾਰਵਾਈ ਕਰਦਿਆਂ ਕੱਲ੍ਹ ਮਾਲੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button