InternationalTop News
ਟਰੰਪ ਪ੍ਰਸ਼ਾਸਨ ਵੱਲੋਂ ਧੋਖਾਧੜੀ ਦੀ ਜਾਣਕਾਰੀ ਦੇਣ ਵਾਲੇ ਨੂੰ 30,000 ਡਾਲਰ ਦੇਣ ਦਾ ਐਲਾਨ

ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਮਤਲਬ ਇਨਸਾਫ਼ ਵਿਭਾਗ ਨੇ ਸਰਕਾਰੀ ਫੰਡਾਂ ਅਤੇ ਟੈਕਸਦਾਤਾਵਾਂ ਦੇ ਪੈਸੇ ਵਿਚ ਹੁੰਦੀ ਧੋਖਾਧੜੀ ਨੂੰ ਰੋਕਣ ਲਈ 2.5 ਕਰੋੜ ਡਾਲਰ (25 ਮਿਲੀਅਨ ਡਾਲਰ) ਦੇ ਵਿੱਤੀ ਫੰਡ ਨਾਲ ਇੱਕ ਨਵਾਂ ‘ਵਿਸਲਬਲੋਅਰ’ ਇਨਾਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਫਰੌਡ ਵਿਸਲਬਲੋਅਰ ਇਨਸੈਂਟਿਵ ਪ੍ਰੋਗਰਾਮ’ (ਡਬਲਯੂ.ਐੱਚ.ਆਈ.ਪੀ.) ਨਾਂ ਦੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਪੈਸੇ ਦੀ ਹੇਰਾਫੇਰੀ ਜਾਂ ਧੋਖਾਧੜੀ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਨੂੰ 10,000 ਡਾਲਰ ਤੋਂ 30,000 ਡਾਲਰ ਤੱਕ ਦਾ ਨਕਦ ਇਨਾਮ ਦਿੱਤਾ ਜਾਵੇਗਾ।ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਇਨਾਮ ਦੀ ਰਕਮ ਲਈ ਲੰਬੀ ਅਦਾਲਤੀ ਕਾਰਵਾਈ ਜਾਂ ਦੋਸ਼ੀ ਠਹਿਰਾਏ ਜਾਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰੀ ਵਕੀਲਾਂ ਵੱਲੋਂ ਅਦਾਲਤ ਵਿਚ ਅਪਰਾਧਿਕ ਦੋਸ਼ ਦਾਇਰ ਅਤੇ ਜਨਤਕ ਹੁੰਦਿਆਂ ਹੀ ਯੋਗ ਵਿਅਕਤੀ ਨੂੰ ਇਨਾਮ ਦਿੱਤਾ ਜਾ ਸਕੇਗਾ। ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲਾਂਚੇ ਅਨੁਸਾਰ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਗੜਬੜੀਆਂ ਖਿਲਾਫ਼ ਤੁਰੰਤ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਨਾ ਹੈ, ਤਾਂ ਜੋ ਹੋਣ ਵਾਲੇ ਵਿੱਤੀ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ।ਇਹ ਪ੍ਰੋਗਰਾਮ ਆਰੰਭਿਕ ਤੌਰ ‘ਤੇ 3 ਸਾਲਾਂ ਦੇ ਪਾਇਲਟ ਪ੍ਰੋਗਰਾਮ ਵਜੋਂ ਚਲਾਇਆ ਜਾਵੇਗਾ, ਜਿਸ ਲਈ ਅਮਰੀਕੀ ਟਰੇਜ਼ਰੀ ਵਿਭਾਗ ਨੇ 2.5 ਕਰੋੜ ਡਾਲਰ ਦਾ ਬਜਟ ਦਿੱਤਾ ਹੈ। ਇਸ ਦਾ ਸੰਚਾਲਨ ਇਨਸਾਫ਼ ਵਿਭਾਗ ਦੀ ‘ਨੈਸ਼ਨਲ ਫਰੌਡ ਇਨਫੋਰਸਮੈਂਟ ਡਿਵੀਜ਼ਨ’ ਦੁਆਰਾ ਕੀਤਾ ਜਾਵੇਗਾ। ਡਿਵੀਜ਼ਨ ਦੇ ਮੁਖੀ ਅਤੇ ਅਸਿਸਟੈਂਟ ਅਟਾਰਨੀ ਜਨਰਲ ਕੋਲਿਨ ਮੈਕਡੋਨਲਡ ਦੇ 1 ਅਕਤੂਬਰ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਯੋਜਨਾ ਨੂੰ ਮਾਤਰ 19 ਦਿਨਾਂ ਵਿਚ ਤਿਆਰ ਕੀਤਾ ਗਿਆ ਹੈ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵੱਲੋਂ ਸੰਘੀ ਪ੍ਰੋਗਰਾਮਾਂ ਵਿਚ ਧੋਖਾਧੜੀ ਰੋਕਣ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਚੁੱਕਿਆ ਗਿਆ ਹੈ।ਇਨਾਮ ਹਾਸਲ ਕਰਨ ਲਈ ਮੁੱਖ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜਿਸ ਮੁਤਾਬਕ ਸੂਚਨਾ ਦੇਣ ਵਾਲੇ ਵਿਅਕਤੀ ਕੋਲ ਅਸਲ, ਸੱਚੇ ਅਤੇ ਪੁਖ਼ਤਾ ਸਬੂਤ ਹੋਣੇ ਚਾਹੀਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਸਰਕਾਰੀ ਵਕੀਲ ਅਪਰਾਧਿਕ ਸ਼ਿਕਾਇਤ ਜਾਂ ਦੋਸ਼ ਪੱਤਰ ਦਾਇਰ ਕਰ ਸਕਣ। ਇਹ ਜਾਣਕਾਰੀ ਨਿੱਜੀ ਇੱਛਾ ਨਾਲ ਦਿੱਤੀ ਗਈ ਹੋਣੀ ਚਾਹੀਦੀ ਹੈ। ਧੋਖਾਧੜੀ ਦੀ ਗਤੀਵਿਧੀ ਵਿਚ ਆਪ ਸ਼ਾਮਲ ਰਹਿਣ ਵਾਲੇ ਵਿਅਕਤੀ ਇਸ ਇਨਾਮ ਦੇ ਹੱਕਦਾਰ ਨਹੀਂ ਹੋਣਗੇ। ਆਮ ਨਾਗਰਿਕ ਸੰਘੀ ਫਰੌਡ-ਰਿਪੋਰਟਿੰਗ ਪੋਰਟਲ ਜ਼ਰੀਏ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




