ਟਕਸਾਲੀਆਂ ‘ਚ ਬ੍ਰਹਮਪੁਰਾ ਤੋਂ ਵੱਧ ਸੇਖਵਾ ਦੀ ਚੜ੍ਹਾਈ ? ਆਖਰ ਸੇਖਵਾ ਦੀ ਜਿੱਦ ਅੱਗੇ ਝੁਕੇ ਬ੍ਰਹਮਪੁਰਾ ! (ਵੀਡੀਓ)

Girl in a jacket
Like
Like Love Haha Wow Sad Angry

ਤਰਨਤਾਰਨ : ਰਣਜੀਤ ਸਿੰਘ ਬ੍ਰਹਮਪੁਰਾ ਦੇ ਇਸ ਵੱਡੇ ਕਦਮ ਨੇ ਇਕ ਵਾਰ ਫਿਰ ਸੂਬੇ ਦੀ ਸਿਆਸਤ ਚ ਚਰਚਾ ਛੇੜ ਦਿੱਤੀ ਹੈ। ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਅਕਾਲੀ ਦਲ ਟਕਸਾਲੀ ਵਲੋਂ ਜਨਰਲ ਜੇਜੇ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਸੀ। ਜਿਨ੍ਹਾਂ ਦੀ ਟਿਕਟ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਾਪਸ ਲੈ ਲਈ ਹੈ। ਟਕਸਾਲੀਆਂ ਨੇ ਪਹਿਲਾਂ ਹੀ ਇਹ ਸੰਕੇਤ ਦੇ ਦਿੱਤੇ ਸੀ ਕਿ ਉਹ ਪੰਜਾਬ ਜਮਹੂਰੀ ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣਗੇ ਤੇ ਆਪਣਾ ਉਮੀਦਵਾਰ ਜਨਰਲ ਜੇਜੇ ਸਿੰਘ ਵਾਪਸ ਲੈ ਸਕਦੇ ਹਨ ਤੇ ਉਹ ਹੀ ਹੋਇਆ ਟਕਸਾਲੀਆਂ ਨੇ ਆਪਣਾ ਸਮਰਥਨ ਬੀਬੀ ਖਾਲੜਾ ਦੇ ਹੱਕ ‘ਚ ਦੇ ਦਿੱਤਾ।

Read Also ਟਕਸਾਲੀਆਂ ਦਾ ਪਰਦਾਫਾਸ਼ ! ਲੋਕਾਂ ਨਾਲ ਸ਼ਰੇਆਮ ਧੱਕਾ ?

ਉਥੇ ਹੀ ਟਕਸਾਲੀ ਪਾਰਟੀ ਪ੍ਰਧਾਨ ਬ੍ਰਹਮਪੁਰਾ ਨੇ ਬੀਬੀ ਖਾਲੜਾ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਆਜ਼ਾਦ ਉਮੀਦਵਾਰ ਤੋਂ ਚੋਣ ਲੜਨ। ਇਸ ਮੌਕੇ ਵੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਪਾਲ ਖਹਿਰਾ ਰੜਕੇ ਜਿਨ੍ਹਾਂ ਨੇ ਖਹਿਰਾ ਤੇ ਵੀ ਸ਼ਬਦੀ ਹਮਲੇ ਕੀਤੇ। ਉਥੇ ਹੀ ਸੁਖਪਾਲ ਖਹਿਰਾ ਨੇ ਆਪਣੀ ਫੇਸਬੁਕ ਤੋਂ ਪੋਸਟ ਅਪਲੋਡ ਕਰਦਿਆਂ ਅਕਾਲੀ ਦਲ ਟਕਸਾਲੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਉਨਾਂ ਦਾ ਧੰਨਵਾਦ ਕੀਤਾ।

Like
Like Love Haha Wow Sad Angry
Girl in a jacket

LEAVE A REPLY