Breaking NewsD5 specialNewsSportsTop News

‘ਕੋਹਲੀ ਨੂੰ ਤੀਜੇ ਟੈਸਟ ਤੱਕ ਫਿੱਟ ਹੋਣਾ ਚਾਹੀਦਾ’

ਜੋਹਾਨਸਬਰਗ :  ਭਾਰਤ ਦੇ ਕਾਰਜਕਾਰੀ ਕਪਤਾਨ ਕੇ. ਐੱਲ. ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਨੇ ਨੈੱਟ ‘ਤੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਦੇ ਫੈਸਲਾਕੁੰਨ ਮੈਚ ਲਈ ਫਿੱਟ ਹੋ ਜਾਣਾ ਚਾਹੀਦਾ ਹੈ। ਕਪਤਾਨ ਕੋਹਲੀ ਪਿੱਠ ਦੇ ਉੱਪਰੀ ਹਿੱਸੇ ‘ਚ ਦਰਦ ਦੇ ਕਾਰਨ ਦੂਜੇ ਟੈਸਟ ਵਿਚ ਨਹੀਂ ਖੇਡ ਸਕੇ ਸਨ, ਜਿਸ ਵਿਚ ਦੱਖਣੀ ਅਫਰੀਕਾ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 1-1 ਨਾਲ ਬਰਾਬਰ ਕੀਤੀ।

ਮੋਦੀ ਦੇ ਰੁਕੇ ਕਾਫ਼ਲੇ ਨੂੰ ਲੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ! ਹੋਊ ਕਾਰਵਾਈ? D5 Channel Punjabi

ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ ਵਿਰਾਟ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ ਨੈੱਟ ‘ਤੇ ਅਭਿਆਸ ਕਰ ਰਹੇ ਹਨ ਤੇ ਦੌੜ ਲਗਾ ਰਹੇ ਹਨ। ਸੱਟ ਦੇ ਬਾਵਜੂਦ ਸਿਰਾਜ ਮੈਚ ਵਿਚ ਗੇਂਦਬਾਜ਼ੀ ਕਰਦੇ ਰਹੇ ਪਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਸਿਰਾਜ ਬਿਹਤਰ ਮਹਿਸੂਸ ਕਰ ਰਿਹਾ ਹੈ। ਕੁਝ ਦਿਨਾਂ ਦੇ ਆਰਾਮ ਨਾਲ ਉਸ ਨੂੰ ਮਦਦ ਮਿਲ ਸਕਦੀ ਹੈ। ਸਾਡੇ ਕੋਲ ਉਪਯੋਗੀ ਗੇਂਦਬਾਜ਼ ਹਨ ਤੇ ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਇੰਤਜ਼ਾਰ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button