InternationalTop News

ਕੈਨੇਡਾ ‘ਚ 52 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਭਾਰਤੀ ਗ੍ਰਿਫ਼ਤਾਰ

ਕੈਨੇਡਾ ਵਿਚ ਟਰੱਕ ਰਾਹੀਂ 52 ਕਿੱਲੋ ਹੈਰੋਇਨ ਅਤੇ ਕੋਕੀਨ ਲਿਆ ਰਹੇ ਇੱਕ ਕਥਿਤ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 47 ਸਾਲਾ ਖ਼ੁਸ਼ਵਿੰਦਰ ਸਿੰਘ ਗਿੱਲ ਅਮਰੀਕਾ ਤੋਂ ਦੋ ਬੈਗਾਂ ਵਿਚ ਇਹ ਖੇਪ ਭਰ ਕੇ ਕੈਨੇਡਾ ਲਿਆ ਰਿਹਾ ਸੀ।
ਫੈਡਰਲ ਪੁਲਿਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਨੇ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਅਤੇ ਫੈਡਰਲ ਪੁਲਿਸ ਵੱਲੋਂ ਆਪਸੀ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਦੇ ਨਤੀਜੇ ਵਜੋਂ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰਾਲੇ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਟਰਾਲੇ ਵਿਚ ਰੱਖੇ ਦੋ ਬੈਗਾਂ ਵਿਚੋਂ 52 ਕਿੱਲੋ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖ਼ੁਸ਼ਵਿੰਦਰ ਸਿੰਘ ਗਿੱਲ (47) ਆਪਣਾ ਟਰੱਕ-ਟਰਾਲਾ ਲੈ ਕੇ ਅਮਰੀਕਾ ਤੋਂ ਕੈਨੇਡਾ ਆ ਰਿਹਾ ਸੀ। ਸਰਹੱਦ ‘ਤੇ ਜਦੋਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਦੋ ਸ਼ੱਕੀ ਬੈਗਾਂ ਵਿਚ ਰੱਖੇ ਸਾਮਾਨ ਬਾਰੇ ਪੁੱਛੇ ਜਾਣ ‘ਤੇ ਮੁਲਜ਼ਮ ਵੱਲੋਂ ਦਿੱਤਾ ਗਿਆ ਜਵਾਬ ਅਧਿਕਾਰੀਆਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਬੈਗ ਖੋਲ੍ਹ ਕੇ ਦੇਖਣ ‘ਤੇ ਪਤਾ ਲੱਗਾ ਕਿ ਉਨ੍ਹਾਂ ਵਿਚ ਹੈਰੋਇਨ ਅਤੇ ਕੋਕੀਨ ਨੂੰ ਇੱਟਾਂ ਦੀ ਸ਼ਕਲ ਵਾਲੇ ਪੈਕਟਾਂ ਵਿਚ ਭਰ ਕੇ ਰੱਖਿਆ ਗਿਆ ਸੀ। ਕੇਂਦਰੀ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੂਰੀ ਪੜਤਾਲ ਕੀਤੀ ਅਤੇ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ।
ਸੀ.ਬੀ.ਐੱਸ.ਏ. ਦੇ ਪੈਸਿਫਿਕ ਖੇਤਰੀ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਕਿਹਾ ਕਿ ਫੈਡਰਲ ਪੁਲਿਸ ਵੱਲੋਂ ਮਿਲ ਰਹੇ ਸਹਿਯੋਗ ਕਾਰਨ ਹੁਣ ਨਸ਼ਾ ਤਸਕਰੀ ‘ਤੇ ਸਖ਼ਤ ਨਜ਼ਰ ਰੱਖਣੀ ਸੌਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਖੇਪ ਦਾ ਫੜਿਆ ਜਾਣਾ ਇਸੇ ਸਾਂਝੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਅਨੁਸਾਰ ਸਖ਼ਤੀ ਵਧਣ ਕਾਰਨ ਹੀ ਹੁਣ ਨਸ਼ਾ ਤਸਕਰੀ ‘ਤੇ ਕਾਬੂ ਪੈਣ ਲੱਗਾ ਹੈ।
ਦੂਜੇ ਪਾਸੇ, ਕੋਕੁਇਟਲਮ ਕੇਂਦਰੀ ਪੁਲਿਸ ਨੇ 31 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਡਾਲਰਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਇਹ ਚੋਰ ਸਟੋਰਾਂ ਵਿਚ ਜਾ ਕੇ ਉੱਥੇ ਮੌਜੂਦ ਸੇਲਜ਼ਮੈਨਾਂ ਨੂੰ ਡਰਾ-ਧਮਕਾ ਕੇ ਸਾਮਾਨ ਚੋਰੀ ਕਰ ਲੈਂਦੇ ਸਨ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਕੁਝ ਹੀ ਦਿਨਾਂ ਵਿਚ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button