ਕੁੜੀ ਨੂੰ ਅਗਵਾ ਕਰਨ ਤੋਂ ਰੋਕਿਆਂ ਤਾਂ ਬਦਮਾਸ਼ਾਂ ਨੇ ‘AAP’ ਆਗੂ ਨੂੰ ਸ਼ਰੇਆਮ ਮਾਰੀ ਗੋਲੀ

Girl in a jacket
Like
Like Love Haha Wow Sad Angry
Girl in a jacket

ਤਰਨਤਾਰਨ : ਤਰਨਤਾਰਨ ਦੇ ਪੱਟੀ ‘ਚ ਸ਼ਰੇਆਮ ਬਦਮਾਸ਼ਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦਰਅਸਲ ਕੁਝ ਬਦਮਾਸ਼ਾਂ ਵੱਲੋਂ ਇਕ ਲੜਕੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ , ਜਦੋਂ ਉਥੇ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਬਦਮਾਸ਼ਾਂ ਨੇ ਸ਼ਰੇਆਮ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਵਿਅਕਤੀ ਗੰਭੀਰ ਹਾਲਤ ‘ਚ ਇਲਾਜ਼ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

Read Also ਦੀਨਾਨਗਰ ‘ਚ ਸਰਕਾਰੀ ਹਸਪਤਾਲ ‘ਤੇ ਬਦਮਾਸ਼ਾਂ ਵੱਲੋਂ ਹਮਲਾ

ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦੀ ਪਛਾਣ ਚੇਤਨ ਸਿੰਘ ਜੋੜ ਮਾਜਰਾ ਦੇ ਰੂਪ ‘ਚ ਹੋਈ ਹੈ ,ਜੋ ਪਟਿਆਲਾ ਤੋਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਉੱਥੇ ਕੁੱਝ ਬਦਮਾਸ਼ਾਂ ਵੱਲੋਂ ਚਲਾਈ ਗੋਲੀ ਚੇਤਨ ਸਿੰਘ ਜੋੜ ਮਾਜਰਾ ਦੇ ਗਲ੍ਹ ਵਿੱਚ ਲੱਗੀ ਹੈ ਪੱਟੀ ਦੇ ਲਾਹੌਰ ਚੌਕ ਵਿੱਚ 6 ਬਦਮਾਸ਼ਾਂ ਵੱਲੋਂ ਕਾਰ ਵਿੱਚ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਜਦੋਂ ਚੇਤਨ ਸਿੰਘ ਲੜਕੀ ਨੂੰ ਛੁਡਵਾਉਣ ਲੱਗੇ ਤਾਂ ਬਦਮਾਸ਼ਾਂ ਨੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਜਿਸ ਨਾਲ ਚੇਤਨ ਸਿੰਘ ਜ਼ਖਮੀ ਹੋ ਗਿਆ ਹੈ।

Like
Like Love Haha Wow Sad Angry
Girl in a jacket

LEAVE A REPLY