ਕੀ ਮਹੀਨੇ ਭਰ ‘ਚ ਦੁਨੀਆ ਤੋਂ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ ?
ਨਵੀਂ ਦਿੱਲੀ : ਇਸ ਸਮੇਂ ਪੂਰੀ ਦੁਨੀਆ ‘ਚ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਕੋਰੋਨਾ ਸੰਕਰਮਣ ਦੇ ਹਨ। 2 ਲੱਖ 7 ਹਜਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਕਾਲ ਬਣ ਕੇ ਪੂਰੀ ਦੁਨੀਆ ‘ਚ ਕੋਹਰਾਮ ਮਚਾ ਰਿਹਾ ਹੈ। ਹਰ ਤਰ੍ਹਾਂ ਦਾ ਨੁਕਸਾਨ ਸਹਿੰਦੇ ਹੋਏ ਕਰੀਬ ਕਰੀਬ ਪੂਰੀ ਦੁਨੀਆ ਲਾਕਡਾਊਨ ਵਿੱਚ ਹੈ। ਭਾਰਤ ‘ਚ 3 ਮਈ ਤੱਕ ਲਾਕਡਾਊਨ ਹੈ ਹੋਰ ਅੱਗੇ ਲਾਕਡਾਊਨ ਜਾਰੀ ਰਹੇਗਾ ਕਿ ਨਾ ਇਸ ‘ਤੇ ਵਿਚਾਰ ਹੋ ਰਿਹਾ ਹੈ। ਇਸ ‘ਚ ਸਭ ਦੇ ਮਨ ‘ਚ ਕਈ ਸਵਾਲ ਹਨ ਕਿ ਅਖੀਰ ਕੋਰੋਨਾ ਕਦੋਂ ਖਤਮ ਹੋਵੇਗਾ।
ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi
ਜਦੋਂ ਤੱਕ ਇਸ ਵਾਇਰਸ ਦਾ ਟੀਕਾ ਨਹੀਂ ਬਣੇਗਾ ਤੱਦ ਤੱਕ ਕੀ ਇਹ ਵਾਇਰਸ ਇੰਝ ਹੀ ਕਹਿਰ ਮਚਾਉਂਦਾ ਰਹੇਗਾ ? ਕੀ ਦੁਨੀਆ ਨੂੰ ਹੁਣ ਲਾਕਡਾਊਨ ‘ਚ ਹੀ ਰਹਿਣਾ ਹੋਵੇਗਾ ? ਕੀ ਭਾਰਤ ਦੇ ਲੋਕਾਂ ਨੂੰ ਹੁਣ ਲਾਕਡਾਊਨ ਦੀ ਆਦਤ ਪਾ ਲੈਣੀ ਚਾਹੀਦੀ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਹਾਲਤ ‘ਚ ਫਿਲਹਾਲ ਕੋਈ ਵੀ ਨਹੀਂ ਹੈ ਪਰ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨੋਲੋਜੀ ਐਂਡ ਡਿਜ਼ਾਇਨ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸਿੰਗਾਪੁਰ ਯੂਨੀਵਰਸਿਟੀ ਨੇ ਕੋਰੋਨਾ ਦੇ ਫੈਲਣ ਦੇ ਪੈਟਰਨ ਦੇ ਆਧਾਰ ‘ਤੇ 131 ਦੇਸ਼ਾਂ ਲਈ ਇਹ ਡਾਟਾ ਤਿਆਰ ਕੀਤਾ ਹੈ।
ਭਾਰਤ ‘ਚ 21 ਮਈ ਤੱਕ ਹਾਲਾਤ ਹੋਣਗੇ ਬਿਹਤਰ
ਇਸਦੇ ਮੁਤਾਬਕ ਭਾਰਤ ‘ਚ 21 ਮਈ ਤੱਕ ਕੋਰੋਨਾ ਵਾਇਰਸ ਦੇ 97% ਤੱਕ ਕੇਸ ਖਤਮ ਹੋ ਜਾਣਗੇ। ਅੱਗੇ ਕਿਹਾ ਗਿਆ ਹੈ ਕਿ 31 ਮਈ ਤੱਕ ਭਾਰਤ ਵਿੱਚ 99% ਤੱਕ ਕੋਰੋਨਾ ਦੇ ਮਾਮਲੇ ਖਤਮ ਹੋ ਜਾਣਗੇ ਅਤੇ 25 ਜੁਲਾਈ ਤੱਕ ਭਾਰਤ ‘ਚੋਂ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਸਿੰਗਾਪੁਰ ਯੂਨੀਵਰਸਿਟੀ ਦੀ ਸਟੱਡੀ ਵੀ ਕਹਿ ਰਹੀ ਹੈ ਕਿ 21 ਮਈ ਤੱਕ ਭਾਰਤ ‘ਚੋ 97% ਵਾਇਰਸ ਖਤਮ ਹੋ ਜਾਵੇਗਾ। ਇਸ ਗਿਣਤੀ ਦੇ ਆਧਾਰ ‘ਤੇ ਭਵਿੱਖ ਦਾ ਅਨੁਮਾਨ ਲਗਾਉਣਾ ਬਹੁਤ ਮੁਸ਼ਕਲ ਕੰਮ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਭਾਰਤ ਵਿੱਚ 82.71% ਕੋਰੋਨਾ ਦੇ ਮਾਮਲੇ ਸਿਰਫ 8 ਰਾਜਾਂ ਤੋਂ ਹਨ। ਤ੍ਰਿਪੁਰਾ, ਮਣੀਪੁਰ, ਗੋਆ ਅਤੇ ਅਰੁਣਾਚਲ ਪ੍ਰਦੇਸ਼ ਕੋਰੋਨਾ ਨਾਲ ਪੂਰੀ ਤਰ੍ਹਾਂ ਅਜ਼ਾਦ ਹੋ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.