Breaking NewsD5 specialNewsPress ReleasePunjab

ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਲਈ ਸੋਧਿਆ ਇਸ਼ਤਿਹਾਰ ਜਾਰੀ: ਰਮਨ ਬਹਿਲ  

ਹਾਈ ਕੋਰਟ ਦੇ ਹੁਕਮਾਂ ਅਨੁਸਾਰ  ਜਾਰੀ ਕੀਤਾ ਗਿਆ ਇਸ਼ਤਿਹਾਰ
ਚੰਡੀਗੜ੍ਹ: ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ. : 12 ਆਫ 2021 ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਡਰਾਫਟਸਮੈਨ ਦੀਆਂ ਅਸਾਮੀਆਂ ਲਈ  ਬੋਰਡ ਵੱਲੋਂ  15-01-2021 ਨੂੰ  ਜਾਰੀ ਇਸ਼ਤਿਹਾਰ ਨੰਬਰ 2 ਆਫ 2021   ਰਾਹੀਂ   ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 547 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਸੀ ।ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਸਬੰਧੀ  ਉਚੇਰੀ ਯੋਗਤਾ ਰੱਖਣ ਵਾਲੇ ਕਈ ਉਮੀਦਵਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੱਖ-ਵੱਖ ਰਿੱਟ ਪਟੀਸ਼ਨਾਂ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਉਚੇਰੀ ਯੋਗਤਾ ਧਾਰਕ ਉਮੀਦਵਾਰਾਂ ਨੂੰ ਵੀ ਇਨ੍ਹਾਂ ਅਸਾਮੀਆਂ ਲਈ ਯੋਗ ਮੰਨਿਆ ਜਾਵੇ। ਜਿਸ ਨੂੰ ਹਾਈਕੋਰਟ  ਵਲੋਂ ਪ੍ਰਵਾਨ ਕਰ ਲਿਆ ਗਿਆ ।
ਜਿਸ ਕਾਰਨ 15-01-2021 ਨੂੰ ਜਾਰੀ ਇਸ਼ਤਿਹਾਰ ਨੰਬਰ 2 ਆਫ 2021 ਨੂੰ  30.06.2021 ਇਕ   ਇਸ਼ਤਿਹਾਰ ਜਾਰੀ ਕਰਕੇ ਵਾਪਸ ਲੈ ਲਿਆ ਗਿਆ ਸੀ।ਉਨ੍ਹਾਂ ਕਿਹਾ ਹਾਈਕੋਰਟ ਦੇ ਹੁਕਮਾਂ ਅਨੁਸਾਰ  ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਸਨਮੁੱਖ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਇਸ਼ਤਿਹਾਰ ਨੰ. : 12 ਆਫ 2021 ਰਾਹੀਂ ਬੋਰਡ ਦੀ ਵੈਬਸਾਈਟ www.sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 08.07.2021 ਤੋਂ 22.07.2021 ਸ਼ਾਮ 5.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ । ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਸੰਪਰਕ ਕਰਨ ਲਈ ਫੋਨ ਨੰਬਰ/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈਬ-ਸਾਈਟ ਤੇ ਉਪਲਬਧ ਹਨ।ਸ੍ਰੀ ਬਹਿਲ ਨੇ ਦੱਸਿਆ ਕਿ ਇਹ ਭਰਤੀ ਬੋਰਡ ਵਲੋਂ ਬਹੁਤ ਜਲਦ ਨੇਪਰੇ ਚਾੜ ਦਿੱਤੀ ਜਾਵੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button