ਕਿਸਾਨਾਂ ਨੂੰ ਭਰਨਾ ਪਏਗਾ ਮੋਟਰਾਂ ਦਾ ਬਿਜਲੀ ਬਿੱਲ | ਗੁੱਸੇ ‘ਚ ਆਏ ਕਿਸਾਨ | ਕੀ ਸਰਕਾਰ ਦਾ ਫ਼ੈਸਲਾ ਸਹੀ ਹੈ?
ਬਠਿੰਡਾ : ਪੰਜਾਬ ਸਰਕਾਰ ਵਲੋਂ ਖੇਤਾਂ ‘ਚ ਲੱਗੀ ਮੋਟਰ ‘ਤੇ ਜੋ ਬਿੱਲ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਸ ਦਾ ਵਿਰੋਧ ਕਰਦੇ ਹੋਏ ਕੀਰਤੀ ਕਿਸਾਨ ਯੂਨੀਅਨ ਵਲੋਂ ਅੱਜ ਬਠਿੰਡਾ ‘ਚ ਕੈਪਟਨ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਪੰਜਾਬ ਲੇਵਲ ‘ਤੇ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਕਿਸਾਨਾਂ ਲਈ ਬੁਰੀ ਖ਼ਬਰ!, ਕੈਪਟਨ ਦਾ ਨਵਾਂ ਫ਼ਰਮਾਨ, ਹੁਣ ਕੌਣ ਕਰੇਗਾ ਹੱਕਾਂ ਦੀ ਰਾਖੀ? D5 Channel Punjabi
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ, ਕਿਉਂਕਿ ਫਸਲਾਂ ਦੇ ਭਾਅ ਪੰਜਾਬ ‘ਚ ਪੂਰੇ ਨਹੀਂ ਮਿਲ ਰਹੇ ਹਨ ਪਰ ਹੁਣ ਸਰਕਾਰ ਖੇਤਾਂ ‘ਚ ਲੱਗੀਆਂ ਮੋਟਰਾਂ ਦੇ ਬਿੱਲ ਲਗਾਉਣੇ ਸ਼ੁਰੂ ਕਰ ਦੇਵੇਗੀ ਤਾਂ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਵੇਗਾ। ਇਸ ਲਈ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਬਿੱਲ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.