Breaking NewsD5 specialIndiaNewsPunjab

ਸਾਹਿਬਾਂ ਦੇ ਬਿਲਾਂ ਨੇ ਪਾਵਰਕੌਮ ਦਾ ਪਾਇਆ ਗਾਹ, ਗਰੀਬਾਂ ਦੇ ਕੁਨੈਕਸ਼ਨ ਕੱਟਣ `ਤੇ ਲਾਇਆ ਸਾਰਾ ਜ਼ੋਰ

ਪਟਿਆਲਾ : ਸੂਬੇ ਦਾ ਬਿਜਲੀ ਨਿਗਮ ਡਿਫਾਲਟਰਾਂ ਖਿਲਾਫ ਕਾਰਵਾਈ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਪ੍ਰੰਤੂ ਸ਼ਰਤ ਹੈ ਕਿ ਡਿਫਾਲਟਰ ਕੋਈ ਸਰਕਾਰੀ ਅਧਿਕਾਰੀ, ਰਾਜਸੀ ਪਹੁੰਚ ਵਾਲਾ ਜਾਂ ਰਸੂਖਦਾਰ ਨਾ ਹੋਵੇ ਸਗੋਂ ਕੋਈ ਵੀ ਆਮ ਖਪਤਕਾਰ ਹੋਣਾ ਚਾਹੀਦਾ ਹੈ। ਭਾਵੇਂ ਸੂਬੇ ਦਾ ਬਿਜਲੀ ਨਿਗਮ ਬਿਲ ਨਾ ਭਰਨ ਵਾਲਿਆਂ ਖਿਲਾਫ ਕਾਰਵਾਈ ਕਰਦਾ ਦਿਖਾਈ ਦੇ ਰਿਹਾ ਹੈ। ਪ੍ਰੰਤੂ ਇਹ ਕਾਰਵਾਈ ਸਾਹਿਬਾਂ ਦੇ ਘਰਾਂ ‘ਤੇ ਹੁੰਦੀ ਦਿਖਾਈ ਨਹੀ ਦੇ ਰਹੀ। ਪੰਜਾਬ ਦੇ ਦੋ ਦਰਜਨਾਂ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਕਪਤਾਨ ਪਾਵਰਕੌਮ ਦੇ ਲੱਖਾਂ ਰੁਪਏ ਦੇ ਡਿਫਲਟਰ ਹਨ ਪਰ ਨਿਗਮ ਇਨ੍ਹਾਂ ਅਧਿਕਾਰੀਆਂ ਦੇ ਘਰਾਂ ਵੱਲ ਝਾਕਦੇ ਤੱਕ ਨਹੀਂ। ਹਾਲਾਂਕਿ ਘਰਾਂ ਦੇ ਬਿਲ ਅਫਸਰਾਂ ਨੇ ਆਪਣੀ ਜੇਬ ‘ਚੋਂ ਭਰਨੇ ਹੁੰਦੇ ਨੇ ਜਦ ਕਿ ਸਰਕਾਰੀ ਖਜ਼ਾਨੇ ਦਾ ਇਨ੍ਹਾਂ ਬਿਲਾਂ ਦੀ ਅਦਾਇਗੀ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ।

ਸਾਹਿਬਾਂ ਦੇ ਬਿਲਾਂ ਨੇ ਪਾਵਰਕੌਮ ਦਾ ਪਾਇਆ ਗਾਹ, ਗਰੀਬਾਂ ਦੇ ਕੁਨੈਕਸ਼ਨ ਕੱਟਣ `ਤੇ ਲਾਇਆ ਸਾਰਾ ਜ਼ੋਰ

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਬਿਲ 11.14 ਲੱਖ ਰੁਪਏ
ਫਾਜ਼ਿਲਕਾ ਦੇ ਡਿਪਟੀ ਕਿਮਸ਼ਨ ਦੀ ਰਿਹਾਇਸ਼ ਦਾ ਬਿਲ 3.48 ਲੱਖ ਰੁਪਏ
ਫਰੀਦਕੋਟ ਦੇ ਡੀ.ਸੀ. ਦੀ ਰਿਹਾਇਸ਼ ਦਾ ਬਿਲ 2.22 ਲੱਖ ਰੁਪਏ
ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਬਿਲ 1.21 ਲੱਖ ਰੁਪਏ
ਪਟਿਆਲਾ ਦੇ ਡੀ.ਆਈ. ਜੀ. ਦੀ ਰਿਹਾਇਸ਼ ਦਾ ਬਿਲ 4.29 ਲੱਖ ਰੁਪਏ
ਅੰਮ੍ਰਿਤਸਰ ਦੇ ਐਸ.ਐਸ.ਪੀ. ਦੀ ਰਿਹਾਇਸ਼ ਦਾ ਬਿਲ 6.58 ਲੱਖ ਰੁਪਏ
ਬਠਿੰਡਾ ਦੇ ਐਸ.ਐਸ.ਪੀ. ਦੀ ਰਿਹਾਇਸ਼ ਦਾ ਬਿਲ 1.33 ਲੱਖ ਰੁਪਏ
ਲੁਧਿਆਣਾ ਦੇ ਐਸ.ਐਸ.ਪੀ. ਦੀ ਰਿਹਾਇਬ ਦਾ ਬਿਲ 1.12 ਲੱਖ ਰੁਪਏ

http://ਕੈਪਟਨ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦਾ ਲੱਭਿਆ ਨਵਾਂ ਤਰੀਕਾ, ਖਾਲੀ ਖਜ਼ਾਨੇ ‘ਚ ਕਿਥੋਂ ਆਇਆ ਪੈਸਾ?

ਜੇਕਰ ਸਰਕਾਰੀ ਦਫਤਰਾਂ ਦੀ ਗੱਲ ਕਰੀਏ ਤਾਂ
ਐਸ.ਐਸ.ਪੀ. ਖੰਨਾ ਦੇ ਕੈਂਪ ਦਫਤਰ ਵੱਲ 2.59 ਲੱਖ ਰੁਪਏ
ਐਸ.ਐਸ.ਪੀ. ਮੁਹਾਲੀ ਦੇ ਕੈਂਪ ਦਫਤਰ ਵੱਲ 9.42 ਲੱਖ ਰੁਪਏ
ਫਰੀਦਕੋਟ ਦੇ ਕੈਂਪ ਦਫਤਰ ਵੱਲ 2.02 ਲੱਖ ਰੁਪਏ
ਲੁਧਿਆਣਾ ਦੇ ਐਸ.ਐਸ.ਪੀ. ਦੇ ਕੈਂਪ ਦਫਤਰ ਵੱਲ 1.42 ਲੱਖ ਰੁਪ

ਇਸੇ ਤਰ੍ਹਾਂ ਭਾਵੇਂ ਕਿ ਦੋ ਜੇਲ੍ਹਾਂ ਦੇ ਕੁਨੈਕਸ਼ਨ ਕੱਟਣ ਵਿਚ ਮਹਿਕਮੇ ਨੇ ਪਾਵਰ ਦਿਖਾਈ ਸੀ ਪ੍ਰੰਤੂ ਅਧਿਕਾਰੀਆਂ ਵਲੋਂ ਕਹੇ ਜਾਣ `ਤੇ ਸੁਰੱਖਿਆ ਦੇ ਮੱਦੇਨਜਰ ਇਹ ਫੈਸਲਾ ਵਾਪਸ ਲੈ ਲਿਆ ਗਿਆ ਸੀ।
ਮਾਨਸਾ ਦੇ ਜੇਲ੍ਹ ਵੱਲ ਬਕਾਇਆ 31.84 ਲੱਖ ਰੁਪਏ
ਬਠਿੰਡਾ ਦੀ ਜੇਲ੍ਹ ਵੱਲ ਬਕਾਇਆ 1.52 ਲੱਖ ਰੁਪਏ
ਫਰੀਦਕੋਟ ਦੀ ਜੇਲ੍ਹ ਦਾ ਬਿਲ 85 ਲੱਖ ਰੁਪਏ
ਮੁਕਤਸਰ ਦੀ ਜੇਲ੍ਹ ਵੱਲ ਬਕਾਇਆ 11 ਲੱਖ ਰੁਪਏ
ਫਾਜ਼ਿਲਕਾ ਦੀ ਜੇਲ੍ਹ ਦਾ ਬਿੱਲ 1.19 ਲੱਖ ਰੁਪਏ
ਕਪੂਰਥਲਾ ਦੀ ਜੇਲ੍ਹ ਦਾ ਬਕਾਇਆ 2.38 ਕਰੋੜ ਰੁਪਏ
ਗਰਦਾਸਪੁਰ ਦੀ ਜੇਲ੍ਹ ਵੱਲ ਬਕਾਇਆ 15.15 ਲੱਖ ਰੁਪਏ ਬਕਾਇਆ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button