Breaking NewsD5 specialNewsPunjab

ਜਦੋਂ ਅਸਲੀ ਕਿੰਨਰਾਂ ਦੇ ਧੱਕੇ ਚੜ੍ਹਿਆ ਨਕਲੀ ਕਿੰਨਰ,ਲਾਹ ਦਿੱਤੀਆਂ ਸਾਰੀਆਂ ਸ਼ਰਮਾਂ, ਟੱਪੀਆਂ ਹੱਦਾਂ LIVE

ਨਾਭਾ : ਕਿੰਨਰਾਂ ਨੂੰ ਤਾੜੀਆਂ ਮਾਰ ਮਾਰ ਕੇ ਵਧਾਈ ਲੈਂਦੇ ਹੋਏ ਤਾਂ ਤੁਸੀਂ ਆਮ ਵੇਖਿਆ ਹੋਵੇਗਾ ਪਰ ਤਾੜੀਆਂ ਦੇ ਨਾਲ-ਨਾਲ ਖੂਬ ਥੱਪੜ ਪਰੇਡ ਕਰਦੇ ਹੋਏ ਪਹਿਲੀ ਵਾਰੀ ਦੇਖਿਆ ਹੋਵੇਗਾ। ਮਾਮਲਾ ਨਾਭਾ ਤੋਂ ਹੈ ਜਿੱਥੇ ਦੇ ਬੌੜਾ ਗੇਟ ਮੁੱਖ ਬਾਜ਼ਾਰ ‘ਚ ਕਿੰਨਰਾਂ ਨੇ ਨਕਲੀ ਕਿੰਨਰ ਨੂੰ ਸੜਕ ਤੇ ਘੜੀਸ ਘੜੀਸ ਕੇ ਥੱਪੜਾਂ ਦੇ ਨਾਲ ਕੁੱਟਮਾਰ ਕੀਤੀ। ਅਸਲੀ ਕਿੰਨਰਾਂ ਦਾ ਆਰੋਪ ਸੀ ਕਿ ਇਹ ਨਕਲੀ ਕਿੰਨਰ ਹੈ ਅਤੇ ਇਹ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰ ਰਿਹਾ ਹੈ ਅਤੇ ਇਹ ਲੋਕਾਂ ਤੋਂ ਵਧਾਈਆਂ ਲੈ ਕੇ ਪੈਸੇ ਬਟੋਰ ਰਿਹਾ ਹੈ।

ਕੈਪਟਨ ਦਾ ਆਹ ਮੰਤਰੀ ਤਾਂ ਬਾਦਲਾਂ ਦੇ ਮਗਰ ਪੈ ਗਿਆ ਹੱਥ ਧੋਹਕੇ!ਹੁਣ ਕੱਢ ਲਿਆਇਆ ਪੁਰਾਣੀਆਂ ਫਾਈਲਾਂ!ਮੋਦੀ ਦਾ ਲਾਤਾ ਨੰਬਰ

ਇਸ ਕਰਕੇ ਅਸੀਂ ਇਸ ਨੂੰ ਅੱਜ ਰੰਗੇ ਹੱਥੀਂ ਫੜ ਕੇ ਇਸ ਦਾ ਖੂਬ ਕੁਟਾਪਾ ਚਾੜ੍ਹਿਆ ਹੈ। ਇਹ ਪਹਿਲਾ ਵੀ ਇਸੇ ਤਰ੍ਹਾਂ ਵਧਾਈਆਂ ਮੰਗਦਾ ਫੜਿਆ ਗਿਆ ਸੀ ਅਤੇ ਇਸ ਨੇ ਲਿਖਤੀ ਰੂਪ ‘ਚ ਨਾਭਾ ਕੋਤਵਾਲੀ ਵਿਖੇ ਮੁਆਫੀ ਮੰਗੀ ਸੀ ਅਤੇ ਇਸ ਨੇ ਦਾਅਵਾ ਕੀਤਾ ਸੀ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ। ਪਰ ਫਿਰ ਵੀ ਇਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਅਤੇ ਜਿਸ ਕਰਕੇ ਇਸ ਨੂੰ ਅਸੀਂ ਮੌਕੇ ਦਬੋਚ ਲਿਆ ਪਰ ਇਹ ਸਾਡੀ ਚੁੰਗਲ ਤੋਂ ਨਿਕਲ ਕੇ ਭੱਜ ਗਿਆ।

ਲਓ ਜੀ! ਅੱਜ ਫੇਰ ਢੀਂਡਸਾ ਨੇ ਕਰਤਾ ਵੱਡਾ ਧਮਾਕਾ,ਪੱਟ ਲਏ ਕਈ ਵੱਡੇ-ਵੱਡੇ ਬੰਦੇ! ਢੀਂਡਸਾ ਕਹਿੰਦਾ ਅਜੇ ਤਾਂ ਸ਼ੁਰੂਆਤ ਐ…

ਇਸ ਲੜਾਈ ਨੂੰ ਸਾਰਾ ਹੀ ਬਾਜ਼ਾਰ ਦੇਖ ਰਿਹਾ ਸੀ ਅਤੇ ਮੌਕੇ ਤੇ ਪੁਲਿਸ ਨੇ ਆ ਕੇ ਲੜਾਈ ਨੂੰ ਸ਼ਾਂਤ ਕੀਤਾ। ਇਸ ਮੌਕੇ ਤੇ ਨਾਭਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਇਹ ਲੜਾਈ ਹੋਈ ਹੈ। ਇਸ ਸਬੰਧ ‘ਚ ਅਸੀਂ ਤਫਤੀਸ਼ ਕਰ ਰਹੇ ਹਾਂ। ਅਸਲੀ ਕਿੰਨਰਾਂ ਨੇ ਕਿਹਾ ਕਿ ਇਹ ਜੋ ਹੈ ਇਹ ਨਕਲੀ ਕਿੰਨਰ ਹੈ ਅਤੇ ਲੋਕਾਂ ਤੋਂ ਵਧਾਈਆਂ ਮੰਗ ਕਿ ਪਹਿਲਾਂ ਹੀ ਲੈ ਜਾਂਦਾ ਹੈ ਅਤੇ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰ ਹੈ। ਇਸ ਸਬੰਧ ‘ਚ ਪੈਰਵਾਈ ਕਰਕੇ ਬਣਦੀ ਕਾਰਵਾਈ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button