ਕਿਸਾਨਾਂ ਦੇ ਬੰਦ ਨੂੰ ‘ਆਪ’ ਵੱਲੋਂ ਪੂਰਨ ਸਮਰਥਨ ਦਾ ਐਲਾਨ
ਤਬਾਹਕੁਨ ਹੈ ਮੋਦੀ ‘ਚ ਪ੍ਰਵੇਸ਼ ਹੋਈ ਹਿਟਲਰ ਦੀ ਆਤਮਾ-ਹਰਪਾਲ ਸਿੰਘ ਚੀਮਾ
ਕਾਲੇ ਕਾਨੂੰਨਾਂ ਵਿਰੁੱਧ 24 ਸਤੰਬਰ ਨੂੰ ਪੰਜਾਬ ਭਰ ‘ਚ ‘ਮਨੁੱਖੀ ਕੜੀ’ ਬਣਾਏਗੀ ‘ਆਪ’ – ਜਰਨੈਲ ਸਿੰਘ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜੇਕਰ ਨਾ ਦਿੱਤਾ ਅਸਤੀਫ਼ਾ ਤਾਂ ਉਸ ਦੇ ਘਰ ਦਾ ਕਰਾਂਗੇ ਘਿਰਾਓ- ‘ਆਪ’
ਮੁਲਾਕਾਤ ਤੋਂ ਨਾ-ਨੁਕਰ ਰਹੇ ਰਾਜਪਾਲ ਨੂੰ ‘ਆਪ’ ਦੇ ਵਫ਼ਦ ਨੇ ਧਰਨਾ ਲਾ ਕੇ ਕੀਤਾ ਮਜਬੂਰ, ਰਾਜਪਾਲ ਨੇ ਖ਼ੁਦ ਆ ਕੇ ਸਵੀਕਾਰ ਕੀਤਾ ਮੰਗ ਪੱਤਰ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਰਹੇ ਬੰਦ ਦੇ ਪੂਰਨ ਸਮਰਥਨ ਦਾ ਐਲਾਨ ਕਰਦੇ ਹੋਏ ਆਪਣੇ ਤਮਾਮ-ਆਗੂਆਂ ਅਤੇ ਵਰਕਰਾਂ-ਵਲੰਟੀਅਰਾਂ ਨੂੰ ਇਸ ਸੰਘਰਸ਼ ‘ਚ ਡਟ ਕੇ ਸਾਥ ਦੇਣ ਦੀ ਹਿਦਾਇਤ ਕੀਤੀ ਹੈ। ਪਾਰਟੀ ਇਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ 24 ਸਤੰਬਰ ਨੂੰ ਪੰਜਾਬ ਭਰ ‘ਚ ਮਨੁੱਖੀ ਕੜੀਆਂ (ਹਿਊਮਨ ਚੇਨ) ਬਣਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਐਲਾਨਿਆ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ (ਐਮਐਲਏ) ਦੀ ਅਗਵਾਈ ਹੇਠ ਵਿਧਾਇਕਾਂ ਅਤੇ ਆਗੂਆਂ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਖੇਤੀ ਵਿਰੋਧੀ ਇਨਾਂ ਤਿੰਨਾਂ ਕਾਲੇ ਕਾਨੂੰਨਾਂ ‘ਤੇ ਮੋਹਰ ਨਾ ਲਗਾਉਣ ਦੀ ਅਪੀਲ ਕੀਤੀ। ਹਾਲਾਂਕਿ ਰਾਜ ਭਵਨ ਵੱਲੋਂ ਜਦੋਂ ਰਾਜਪਾਲ ਨਾਲ ਮੁਲਾਕਾਤ ਤੋਂ ਨਾ-ਨੁਕਰ ਕੀਤੀ ਗਈ ਤਾਂ ‘ਆਪ’ ਦਾ ਵਫ਼ਦ ਰਾਜ ਭਵਨ ਦੇ ਮੁੱਖ ਦੇ ਸਾਹਮਣੇ ਧਰਨੇ ‘ਤੇ ਬੈਠ ਗਿਆ।
ਮੰਡੀ ਗੋਬਿੰਦਗੜ੍ਹ ‘ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਸਿੱਖ ਸੰਗਤਾਂ’ਚ ਭਾਰੀ ਰੋਸ !
ਸਥਿਤੀ ਨਾਜ਼ੁਕ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਖ਼ੁਦ ਮੈਮੋਰੰਡਮ ਲੈਣ ਲਈ ਆਉਣਾ ਪਿਆ। ਰਾਜਪਾਲ ਨੇ ਨਾ ਕੇਵਲ ‘ਆਪ’ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਬਲਕਿ ਭਰੋਸਾ ਦਿੱਤਾ ਕਿ ਉਹ ‘ਆਪ’ ਦੇ ਮੰਗ ਪੱਤਰ ਨੂੰ ਤੁਰੰਤ ਰਾਸ਼ਟਰਪਤੀ ਕੋਲ ਪਹੁੰਚਦਾ ਕਰਨਗੇ। ਸੋਮਵਾਰ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਨੇ ਬਾਦਲਾਂ ਸਮੇਤ ਕਾਂਗਰਸ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਪਾਰਟੀਆਂ ਕਰਾਰ ਦਿੱਤਾ। ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪਿ੍ਰੰਸੀਪਲ ਬੁੱਧ ਰਾਮ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ (ਸਾਰੇ ਵਿਧਾਇਕ), ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੀਨੀਅਰ ਆਗੂ ਰਾਜ ਲਾਲੀ ਗਿੱਲ ਅਤੇ ਹੋਰ ਨੇਤਾ ਮੌਜੂਦ ਸਨ। ਹਰਪਾਲ ਸਿੰਘ ਚੀਮਾ ਨੇ ਖੇਤੀ ਸੰਬੰਧੀ ਇਨਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਸੱਤਾਧਾਰੀ ਭਾਜਪਾ ਵੱਲੋਂ ਕੀਤੀ ਧੱਕੇਸ਼ਾਹੀ ਨੂੰ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਿਹਾ।
ਲਓ ਜੀ !ਹੁਣ ਯੂਥ ਕਾਂਗਰਸ ਨੇ ਵੀ ਕਰਤਾ ਵੱਡਾ ਐਲਾਨ !ਹੁਣ ਹਿੱਲੇਗਾ ਦਿੱਲੀ ਦਾ ਸੰਸਦ, ਪੈਣਗੀਆਂ ਮੋਦੀ ਨੂੰ ਭਾਜੜਾਂ !
ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚ ਤਾਨਾਸ਼ਾਹ ਹਿਟਲਰ ਦੀ ਆਤਮਾ ਪ੍ਰਵੇਸ਼ ਹੋ ਚੁੱਕੀ ਹੈ, ਜੋ ਦੇਸ਼ ਦੇ ਲੋਕਾਂ ਅਤੇ ਲੋਕਤੰਤਰ ਲਈ ਤਬਾਹਕੁਨ ਸਾਬਤ ਹੋਵੇਗੀ। ਇਸ ਲਈ ਪੂਰੇ ਪੰਜਾਬ ਅਤੇ ਦੇਸ਼ ਉੱਤੇ ਇੱਕਜੁੱਟ ਹੋ ਕੇ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਆ ਗਈ ਹੈ। ਚੀਮਾ ਨੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਲੋਂ ਕਿਸਾਨਾਂ ਦੇ ਹੱਕ ਵਿਚ ਤੁਰੰਤ ਅਸਤੀਫ਼ਾ ਮੰਗਿਆ, ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਕੇਂਦਰੀ ਮੰਤਰੀ ਦੇ ਘਰ ਦੇ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ।
ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ‘ਆਪ’ ਇਨਾਂ ਮਾਰੂ ਆਰਡੀਨੈਂਸਾਂ ਦਾ ਪਹਿਲੇ ਦਿਨ ਤੋਂ ਸਿੱਧਾ ਅਤੇ ਸਪਸ਼ਟ ਵਿਰੋਧ ਕਰ ਰਹੀ ਹੈ।
BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ
ਜਦਕਿ ਹਰਸਿਮਰਤ ਕੌਰ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਦੋਹਰੀ ਅਤੇ ਮੌਕਾਪ੍ਰਸਤ ਨੀਤੀ ਵਰਤਣ ਦਾ ਦੋਸ਼ ਲਗਾਇਆ। ਜਰਨੈਲ ਸਿੰਘ ਨੇ ਦੱਸਿਆ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ‘ਆਪ‘ 24 ਸਤੰਬਰ ਨੂੰ ਪੰਜਾਬ ‘ਚ ਮਨੁੱਖੀ ਕੜੀਆਂ ਬਣਾ ਕੇ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਐਮਐਸਪੀ ਦੇ ਕਥਿਤ ਐਲਾਨ ਦੇ ਬਾਵਜੂਦ ਮੰਡੀਆਂ ‘ਚ ਨਰਮੇ ਅਤੇ ਮੱਕੀ ਦੀਆਂ ਫ਼ਸਲਾਂ ਨੂੰ ਅੱਧੇ ਮੁੱਲ ਖ਼ਰੀਦਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਹ ਘਾਤਕ ਕਾਨੂੰਨ ਲਾਗੂ ਕਰਨ ‘ਚ ਕਾਮਯਾਬ ਹੋ ਗਈ ਤਾਂ ਕਣਕ ਅਤੇ ਝੋਨੇ ਦਾ ਹਾਲ ਵੀ ਮੱਕੀ ਅਤੇ ਨਰਮੇ ਵਰਗਾ ਹੋ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.