InternationalTop News
ਉੱਤਰੀ ਕੋਰੀਆ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਦਾ ਦੋਸ਼, 6.3 ਅਰਬ ਡਾਲਰ ਤੋਂ ਵੱਧ ਦੀ ਕ੍ਰਿਪਟੋ ‘ਤੇ ਕਿਵੇਂ ਮਾਰਿਆ ਡਾਕਾ?

ਕ੍ਰਿਪਟੋਕਰੰਸੀ ਦੀ ਦੁਨੀਆ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ‘ਬਾਈਨੈਂਸ’ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਹੋਇਆ ਹੈ, ਜਿਸ ਵਿੱਚ ਲਗਪਗ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਚੋਰੀ ਹੋ ਗਈ ਹੈ।ਬਲਾਕਚੇਨ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਰਚੁਅਲ ਕਰੰਸੀ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਹੈ। ਇਸ ਵੱਡੇ ਹਮਲੇ ਪਿੱਛੇ ਉੱਤਰੀ ਕੋਰੀਆ ਦੇ ਇੱਕ ਬਦਨਾਮ ਹੈਕਰ ਗਰੁੱਪ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਅਮਰੀਕਾ ਦੀ ਬਲਾਕਚੇਨ ਜਾਂਚ ਫਰਮ TRM ਲੈਬਜ਼ ਮੁਤਾਬਕ, ਹਮਲਾਵਰਾਂ ਨੇ ਬੇਹੱਦ ਚਲਾਕੀ ਨਾਲ ਬਾਈਨੈਂਸ ਦੇ ਵਾਲਿਟਾਂ ਵਿੱਚੋਂ ਲਗਪਗ 6.36 ਅਰਬ ਡਾਲਰ ਦੀ ਰਕਮ ਸਿਰਫ਼ 20 ਮਿੰਟਾਂ ਦੇ ਅੰਦਰ 10 ਵੱਖ-ਵੱਖ ਬਲਾਕਚੇਨਾਂ ‘ਤੇ ਟਰਾਂਸਫਰ ਕਰ ਲਈ।ਇਸ ਮਾਮਲੇ ਵਿੱਚ TRM Labs ਨੇ ਕਿਹਾ ਹੈ ਕਿ ਉਨ੍ਹਾਂ ਕੋਲ ਪੁਖ਼ਤਾ ਡਿਜੀਟਲ ਸਬੂਤ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਇਸ ਹਮਲੇ ਪਿੱਛੇ ਉੱਤਰੀ ਕੋਰੀਆ ਦਾ ‘ਟ੍ਰੇਡਰਟ੍ਰੇਟਰ’ ਨਾਮ ਦਾ ਹੈਕਿੰਗ ਗਰੁੱਪ ਹੈ।
ਬਲਾਕਚੇਨ ਕੰਪਨੀ ਚੇਨਐਨਾਲਿਸਿਸ ਦੇ ਸਹਿ-ਸੰਸਥਾਪਕ ਜੋਨਾਥਨ ਲੇਵਿਨ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਇਹੀ ਖ਼ਦਸ਼ਾ ਜਤਾਇਆ ਹੈ ਕਿ 6.4 ਅਰਬ ਡਾਲਰ ਦੇ ਇਸ ਵੱਡੇ ਹੈਕ ਪਿੱਛੇ ਉੱਤਰੀ ਕੋਰੀਆ ਦਾ ਇਹੀ ਗਰੁੱਪ ਹੈ, ਕਿਉਂਕਿ ਇਸ ਦੇ ਕੰਮ ਕਰਨ ਦਾ ਤਰੀਕਾ ਪੁਰਾਣੇ ਹਮਲਿਆਂ ਨਾਲ ਮੇਲ ਖਾਂਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਬਾਈਨੈਂਸ ਨੇ ਇਸ ਘਟਨਾ ਨੂੰ ਇੱਕ ਗੁੰਝਲਦਾਰ ਹਮਲਾ ਦੱਸਿਆ ਹੈ। ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਬਲਾਕਚੇਨ ਭਾਈਵਾਲਾਂ ਨਾਲ ਮਿਲ ਕੇ ਲਗਪਗ 3 ਅਰਬ ਡਾਲਰ ਦੇ ਪ੍ਰਭਾਵਿਤ ਫੰਡ ਫ੍ਰੀਜ਼ ਕਰ ਦਿੱਤੇ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.