EntertainmentInternationalTop News

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਪਾਕਿਸਤਾਨ ਦੇ ਹੜ੍ਹ ਪੀੜਿਤ ਲੋਕਾਂ ਲਈ ਕੀਤੀ ਅਰਦਾਸ

ਪਟਿਆਲਾ/ਇਸਲਾਮਾਬਾਦ : ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਹੁਣ ਤੱਕ ਦੇ ਪੰਜਾਬੀ ਕਰੀਅਰ `ਚ ਇੰਡਸਟਰੀ ਨੂੰ ਸੁਪਰਹਿੱਟ ਗੀਤ ਦਿੱਤੇ ਹਨ। ਉਹ ਅੱਜ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਐਕਟਿਵ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਹਰ ਮੁੱਦੇ ਤੇ ਖੁੱਲ੍ਹ ਕੇ ਆਪਣੇ ਵਿਚਾਰ ਵਿਅਕਤ ਕਰਦੇ ਹਨ।

SYL ‘ਤੇ ਸਰਬ ਪਾਰਟੀ ਮੀਟਿੰਗ! ਹਰਿਆਣੇ ਨੂੰ ਜਵਾਬ, ਜੇਲ੍ਹ ‘ਚੋਂ ਨਵਜੋਤ ਸਿੱਧੂ ਨੇ ਘੁਮਾਈ ਗੇਮ | D5 Channel Punjabi

ਜਸਬੀਰ ਜੱਸੀ ਨੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਾਕਿਸਤਾਨ `ਚ ਹੜ੍ਹ ਨਾਲ ਹੋਈ ਤਬਾਹੀ ਕਾਰਨ ਚਿੰਤਾ `ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਤੋਂ ਪਾਕਿਸਤਾਨ ‘ਚ ਹਾਲਾਤ ਠੀਕ ਕਰਨ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਜੱਸੀ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ, ਜਿਸ ਵਿੱਚ ਉਹ ‘ਜਗਤ ਜਲੰਦਾ ਰੱਖ ਲੇ’ ਦਾ ਉਚਾਰਣ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਜੱਸੀ ਨੇ ਪਾਕਿਸਤਾਨ ‘ਚ ਹੜ੍ਹ ਦੇ ਹਾਲਾਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 

View this post on Instagram

 

A post shared by Jassi (@jassijasbir)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button