Breaking NewsD5 specialNewsPoliticsPunjab

ਅਗਲੇ 2-4 ਦਿਨਾਂ ‘ਚ ਹਨ੍ਹੇਰੇ ਵਿੱਚ ਡੁੱਬ ਜਾਵੇਗਾ ਪੰਜਾਬ, ਡੂੰਘੀ ਚਿੰਤਾ ‘ਚ ਕੈਪਟਨ

ਪਟਿਆਲਾ : ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ‘ਚ ਆਉਣ ਵਾਲੇ 2-4 ਦਿਨਾਂ ‘ਚ ਪੂਰੀ ਤਰ੍ਹਾਂ ਨਾਲ ਬਲੈਕ ਆਊਟ ਹੋ ਜਾਵੇਗਾ। ਉਕਤ ਜਾਣਕਾਰੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ। ਇਸ ਸਬੰਧਿਤ ਡੂੰਘੀ ਚਿੰਤਾ ਜ਼ਾਹਿਰ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਨਹੀਂ ਕੀਤਾ ਤਾਂ 2-4 ਦਿਨਾਂ ਤੋਂ ਬਾਅਦ ਪੰਜਾਬ ਪੂਰੀ ਤਰ੍ਹਾਂ ਹਨ੍ਹੇਰੇ ‘ਚ ਡੁੱਬ ਜਾਵੇਗਾ।

BIG BREAKING-ਸੁਮੇਧ ਸੈਣੀ ਦੀ ਪੁਲਿਸ ਨਾਲ ਹੋਈ ਧੱਕਾਮੁੱਕੀ || D5 Channel Punjabi

ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਿਸੇ ਪਲਾਂਟ ਦੇ ਕੋਲ ਕੋਲਾ ਨਹੀਂ ਹੈ ਅਤੇ ਨਾ ਹੀ ਸਰਕਾਰ ਦੇ ਕੋਲ ਦੂਜੇ ਰਾਜਾਂ ਤੋਂ ਬਿਜਲੀ ਖਰੀਦਣ ਲਈ ਪੈਸੇ ਹਨ। ਕੋਲੇ ਦੀ ਕਮੀ ਦੇ ਕਾਰਨ ਪੰਜਾਬ ‘ਚ ਸਿਰਫ਼ ਇੱਕ ਹੀ ਥਰਮਲ ਪਲਾਂਟ ਚੱਲ ਰਿਹਾ ਹੈ ਅਤੇ ਜੇਕਰ ਉਹ ਵੀ ਬੰਦ ਹੋ ਗਿਆ ਤਾਂ ਪੰਜਾਬ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਦੇ ਨਾਲ ਹੈ ਪਰ ਉਨ੍ਹਾਂ ਦੇ ਸੰਘਰਸ਼ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ।

ਆਹ ਕਿਸਾਨ ਨੇ ਹਿਲਾਇਆ ਦਿੱਲੀ ਦਾ ਕਿਲ੍ਹਾ,ਅੰਬਾਨੀਆਂ ਤੇ ਅੰਡਾਨੀਆਂ ਦੇ ਵੀ ਮਾਰੀ ਦਿਮਾਗ ‘ਤੇ ਮਾਰੀ ਸੱਟ?

ਜਿਸਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੂੰ ਸੋਚਣਾ ਚਾਹੀਦਾ ਹੈ। ਕੈਪਟਨ ਨੇ ਕਿਸਾਨਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਦੀ ਜਗ੍ਹਾ ਦਿੱਲੀ ‘ਚ ਧਰਨੇ ਲਗਾਉਣੇ ਚਾਹੀਦੇ ਹਨ ਕਿਉਂਕਿ ਪੰਜਾਬ ‘ਚ ਧਰਨਿਆਂ ਦੇ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਜ ਦੇ ਮੰਤਰੀ ਕਿਸਾਨ ਜੱਥੇਬੰਦੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ ਜਿਸਦੇ ਨਾਲ ਇਸ ਸਮੱਸਿਆ ਤੋਂ ਨਿਬੜਿਆ ਜਾ ਸਕੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button