🔴 Live 🔴 ਖ਼ੇਤੀ ਬਿਲ ‘ਤੇ ਲੱਗੀ ਰਾਸ਼ਟਰਪਤੀ ਦੀ ਮੋਹਰ | ਸੱਤਵੇਂ ਅਸਮਾਨ ਨੇ ਪਹੁੰਚਿਆ ਕਿਸਾਨਾਂ ਦਾ ਪਾਰਾ ||
ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਤਿੰਨ ਖੇਤੀਬਾੜੀ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਕਾਨੂੰਨ ਦਾ ਰੂਪ ਲੈਣਗੇ ਅਤੇ ਸਰਕਾਰ ਇਨ੍ਹਾਂ ਨੂੰ ਲਾਗੂ ਕਰਨ ਦੀ ਤਾਰੀਖ਼ ਨੋਟੀਫਾਈ ਕਰੇਗੀ। ਜਿਨ੍ਹਾਂ ਦੇ ਚੱਲਦਿਆਂ ਇਸ ਸਮੇਂ ਇੱਕ ਰਾਜਨੀਤਿਕ ਵਿਵਾਦ ਖੜਾ ਹੋਇਆ ਹੈ ਅਤੇ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਬਿੱਲ ਸਰਕਾਰ ਵੱਲੋਂ ਜੂਨ ‘ਚ ਜਾਰੀ ਕੀਤੇ ਗਏ ਆਰਡੀਨੈਂਸਾਂ ਦੀ ਥਾਂ ਲੈਣਗੇ। ਇਹ ਤਿੰਨ ਬਿੱਲ ਹਨ- ਕਿਸਾਨੀ ਉਪਜ ਵਪਾਰ ਤੇ ਵਣਜ (ਪ੍ਰਮੋਸ਼ਨ ਤੇ ਸਹੂਲਤ) ਬਿੱਲ 2020, ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ) ਕੀਮਤ ਭਰੋਸਾ ਕਰਾਰ ਤੇ ਖੇਤੀ ਸੇਵਾਵਾਂ ਬਿੱਲ 2020 ਅਤੇ ਜ਼ਰੂਰੀ ਵਸਤਾਂ (ਸੋਧ) ਬਿੱਲ 2020।
ਆਪਸ ‘ਚ ਭਿੜੇ ਸੁਖਬੀਰ ਤੇ ਢੀਂਡਸਾ !ਮਿੰਟਾਂ ‘ਚ ਮਾਹੌਲ ਹੋ ਗਿਆ ਗਰਮ,ਫੇਰ ਇੱਕ-ਦੂਜੇ ਨੂੰ ਦਿੱਤਾ ਠੋਕਵਾਂ ਜਵਾਬ
ਪਿਛਲੇ ਹਫ਼ਤੇ ਖੇਤੀਬਾੜੀ ਮੰਤਰੀ ਵੱਲੋਂ ਚਰਚਾ ਲਈ ਲਿਆਂਦੇ ਗਏ ਦੋ ਮਹੱਤਵਪੂਰਨ ਬਿੱਲ- ਕਿਸਾਨੀ ਉਪਜ ਵਪਾਰ ਤੇ ਵਣਜ (ਪ੍ਰਮੋਸ਼ਨ ਤੇ ਸਹੂਲਤ) ਬਿੱਲ 2020 ਅਤੇ ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ) ਕੀਮਤ ਭਰੋਸਾ ਕਰਾਰ ਤੇ ਖੇਤੀ ਸੇਵਾਵਾਂ ਬਿੱਲ 2020 ਦਾ ਵਿਰੋਧੀ ਦਲਾਂ ਨੇ ਪੁਰਜ਼ੋਰ ਵਿਰੋਧ ਕੀਤਾ ਸੀ ਅਤੇ ਇਨ੍ਹਾਂ ਦੋਹਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤਾਂ ਖ਼ਿਲਾਫ ਅਤੇ ਕਾਰਪੋਰੇਟ ਨੂੰ ਫਾਇਦਾ ਦਿਵਾਉਣ ਦੀ ਦਿਸ਼ਾ ‘ਚ ਚੁੱਕਿਆ ਕਦਮ ਕਰਾਰ ਦਿੱਤਾ ਸੀ।
https://www.youtube.com/watch?v=91Im-34rkdE
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.